12.4 C
Alba Iulia
Thursday, September 12, 2024

ਕਸ਼ਮੀਰੀ ਮੂਲ ਦੀ ਕ੍ਰਿਸਟਲ ਕੌਲ ਅਮਰੀਕੀ ਰਾਸ਼ਟਰਪਤੀ ਬਿਡੇਨ ਦੀ ਪਾਰਟੀ ਤੋਂ ਲੜੇਗੀ ਚੋਣ

Must Read



ਕਸ਼ਮੀਰੀ ਮੂਲ ਦੀ ਕ੍ਰਿਸਟਲ ਕੌਲ ਅਮਰੀਕੀ ਰਾਸ਼ਟਰਪਤੀ ਬਿਡੇਨ ਦੀ ਪਾਰਟੀ ਤੋਂ ਲੜੇਗੀ ਚੋਣ

ਨਿਊਯਾਰਕ, 7 ਦਸੰਬਰ (ਰਾਜ ਗੋਗਨਾ)-ਅਮਰੀਕਾ ਵਿੱਚ ਭਾਰਤੀ ਮੂਲ ਦੀ ਔਰਤ ਕ੍ਰਿਸਟਲ ਕੌਲ ਨੇ ਅਮਰੀਕੀ ਸੰਸਦ ਮੈਂਬਰ ਦੀ ਚੋਣ ਲੜਨ ਦਾ ਐਲਾਨ ਕੀਤਾ ਹੈ। ਉਹ ਅਮਰੀਕਾ ਦੇ ਸੂਬੇ ਵਰਜੀਨੀਆ ਤੋਂ ਅਮਰੀਕੀ ਪ੍ਰਤੀਨਿਧੀ ਸਭਾ ਲਈ ਚੋਣ ਲੜਨਗੇ। ਕ੍ਰਿਸਟਲ ਕੌਲ ਮੂਲ ਰੂਪ ਤੋਂ ਭਾਰਤ ਦੇ ਕਸ਼ਮੀਰ ਦੀ ਰਹਿਣ ਵਾਲੀ ਹੈ। ਉਸ ਦੇ ਪਿਤਾ ਕਸ਼ਮੀਰੀ ਹਨ। ਕ੍ਰਿਸਟਲ ਅਗਲੇ ਸਾਲ 2024 ਵਿੱਚ ਅਮਰੀਕਾ ਵਿੱਚ ਹੋਣ ਵਾਲੀਆਂ ਆਮ ਚੋਣਾਂ ਵਿੱਚ ਰਾਸ਼ਟਰਪਤੀ ਬਿਡੇਨ ਦੀ ਡੈਮੋਕ੍ਰੇਟਿਕ ਪਾਰਟੀ ਵੱਲੋਂ ਚੋਣ ਲੜਨਗੇ। ਜੇਕਰ ਉਹ ਇਹ ਸੰਸਦੀ ਚੋਣ ਜਿੱਤ ਜਾਂਦੀ ਹੈ ਤਾਂ ਉਹ ਪ੍ਰਮਿਲਾ ਜੈਪਾਲ ਤੋਂ ਬਾਅਦ ਅਮਰੀਕੀ ਹੇਠਲੇ ਸਦਨ ‘ਚ ਪਹੁੰਚਣ ਵਾਲੀ ਭਾਰਤੀ ਮੂਲ ਦੀ ਦੂਜੀ ਅਮਰੀਕੀ ਮਹਿਲਾ ਬਣ ਜਾਵੇਗੀ।ਹੁਣ ਪ੍ਰਮਿਲਾ ਜੈਪਾਲ ਦੀ ਭੈਣ ਸੁਸ਼ੀਲਾ ਜੈਪਾਲ ਵੀ ਚੋਣ ਦੌੜ ਵਿੱਚ ਸ਼ਾਮਲ ਹੈ। ਉਹ ਓਰੇਗਨ ਜ਼ਿਲ੍ਹੇ ਤੋਂ ਸੰਸਦੀ ਚੋਣ ਲੜਨ ਜਾ ਰਹੀ ਹੈ।ਕ੍ਰਿਸਟਲ ਪਹਿਲਾਂ ਹੀ ਸਪੱਸ਼ਟ ਕਰ ਚੁੱਕੀ ਹੈ ਕਿ ਚੋਣ ਜਿੱਤਣ ਤੋਂ ਬਾਅਦ ਉਹ ਸਿੱਖਿਆ, ਸਿਹਤ ਅਤੇ ਜਨਤਕ ਸੁਰੱਖਿਆ ਦੇ ਮੁੱਦਿਆਂ ‘ਤੇ ਧਿਆਨ ਦੇਵੇਗੀ। ਉਨ੍ਹਾਂ ਦੀ ਚੋਣ ਮੁਹਿੰਮ ਵੀ ਇਸੇ ਮੁੱਦੇ ‘ਤੇ ਆਧਾਰਿਤ ਹੋਵੇਗੀ।ਕ੍ਰਿਸਟਲ ਨੇ ਕਿਹਾ ਕਿ ਉਸ ਦਾ ਵਰਜੀਨੀਆ ਦੇ 10ਵੇਂ ਕਾਂਗਰੇਸ਼ਨਲ ਡਿਸਟ੍ਰਿਕਟ ਲਈ ਚੋਣ ਲੜਨ ਦਾ ਫੈਸਲਾ ਡੈਮੋਕ੍ਰੇਟਿਕ ਕਾਂਗਰਸ ਵੂਮੈਨ ਜੈਨੀਫਰ ਵੇਕਸਟਨ ਦੇ ਫੈਸਲੇ ਦਾ ਪਾਲਣ ਕਰਦੀ ਹੈ। ਵਰਜੀਨੀਆ ਰਾਜ ਵਿੱਚ ਭਾਰਤੀ ਮੂਲ ਦੇ ਅਮਰੀਕੀ ਨਾਗਰਿਕਾਂ ਅਤੇ ਦੱਖਣੀ ਏਸ਼ੀਆਈਆਂ ਦੀ ਸਭ ਤੋਂ ਵੱਧ ਆਬਾਦੀ ਵਾਲਾ ਰਾਜ ਹੈ। ਲੌਡੌਨ ਕਾਉਂਟੀ, ਫੇਅਰਫੈਕਸ ਕਾਉਂਟੀ, ਅਤੇ ਪ੍ਰਿੰਸ ਵਿਲੀਅਮਜ਼ ਕਾਉਂਟੀ ਵਰਗੇ ਖੇਤਰਾਂ ਵਿੱਚ ਸਭ ਤੋਂ ਵੱਧ ਭਾਰਤੀਆ ਦੀ ਆਬਾਦੀ ਹੈ।ਕ੍ਰਿਸਟਲ ਕੌਲ ਅਤੇ ਸੁਸ਼ੀਲਾ ਜੈਪਾਲ ਦੋਵੇਂ ਡੈਮੋਕ੍ਰੇਟਿਕ ਪਾਰਟੀ ਵੱਲੋਂ ਚੋਣ ਲੜਨਗੀਆਂ। 2024 ਦੀਆਂ ਆਮ ਚੋਣਾਂ ਵਿੱਚ ਪਾਰਟੀ ਦਾ ਉਮੀਦਵਾਰ ਬਣਨ ਲਈ, ਉਸਨੂੰ ਪਹਿਲਾਂ ਪਾਰਟੀ ਦੀ ਪ੍ਰਾਇਮਰੀ ਚੋਣ ਜਿੱਤਣੀ ਪਵੇਗੀ। ਕ੍ਰਿਸਟਲ ਨੂੰ ਹਿੰਦੀ, ਪੰਜਾਬੀ, ਉਰਦੂ ਅਤੇ ਅਰਬੀ ਸਮੇਤ ਕੁੱਲ ਅੱਠ ਭਾਸ਼ਾਵਾਂ ਦਾ ਗਿਆਨ ਹੈ। ਉਹ ਵਿਦੇਸ਼ ਨੀਤੀ ਅਤੇ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਮਾਮਲਿਆਂ ਵਿੱਚ ਚੰਗੀ ਤਰ੍ਹਾਂ ਜਾਣੂ ਹੈ। ਕਿਸਟਲ ਕੌਲ ਦਾ ਜਨਮ ਨਿਊਯਾਰਕ ਵਿੱਚ ਹੋਇਆ ਸੀ। ਉਸ ਦੇ ਪਿਤਾ ਕਸ਼ਮੀਰ ਦੇ ਵਸਨੀਕ ਸਨ ਅਤੇ 26 ਸਾਲ ਦੀ ਉਮਰ ਵਿੱਚ ਅਮਰੀਕਾ ਵਿੱਚ ਵਸ ਗਏ ਸਨ। ਕ੍ਰਿਸਟਲ ਦੀ ਮਾਂ ਦਿੱਲੀ ਦੀ ਰਹਿਣ ਵਾਲੀ ਸੀ ਅਤੇ ਜਦੋਂ ਉਹ ਸੱਤ ਸਾਲ ਦੀ ਸੀ ਤਾਂ ਅਮਰੀਕਾ ਚਲੀ ਗਈ ਸੀ।

The post ਕਸ਼ਮੀਰੀ ਮੂਲ ਦੀ ਕ੍ਰਿਸਟਲ ਕੌਲ ਅਮਰੀਕੀ ਰਾਸ਼ਟਰਪਤੀ ਬਿਡੇਨ ਦੀ ਪਾਰਟੀ ਤੋਂ ਲੜੇਗੀ ਚੋਣ first appeared on Ontario Punjabi News.



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -