ਕੈਨੇਡਾ ਚ’ ਵੱਸਦੇ ਪਿੰਡ ਲੱਖਣ ਕਲਾਂ (ਕਪੂਰਥਲਾ) ਦੇ ਜੰਮਪਲ ਪੰਜਾਬੀ ਲੋਕ ਗਾਇਕ ਹਰਪ੍ਰੀਤ ਰੰਧਾਵਾ ਨੂੰ ਭਾਰੀ ਸਦਮਾ , ਵੱਡੇ ਭਣਵਈਏ ਜੈਪਾਲ ਸਿੰਘ ਮਾਨ ਦਾ ਦਿਲ ਦਾ ਦੌਰਾ ਪੈਣ ਕਾਰਨ ਕੈਲੀਫੋਰਨੀਆ ਵਿੱਚ ਦਿਹਾਂਤ ਹੋ ਗਿਆ
ਨਿਊਯਾਰਕ,9 ਦਸੰਬਰ (ਰਾਜ ਗੋਗਨਾ)- ਬੀਤੇਂ ਦਿਨ ਕੈਨੇਡਾ ਵਿੱਚ ਵੱਸਦੇ ਲੋਕ ਗਾਇਕ ਹਰਪ੍ਰੀਤ ਰੰਧਾਵਾ ਨੂੰ ਉਸ ਸਮੇਂ ਭਾਰੀ ਸਦਮਾ ਪੁੱਜਿਆ ਜਦੋ ਉਹਨਾਂ ਦੇ ਵੱਡੇ ਭਣਵਈਏ ਜੈਪਾਲ ਸਿੰਘ ਮਾਨ ਦੀ
ਅਮਰੀਕਾ ਵਿੱਚ ਮੋਤ ਹੋ ਗਈ ਹੈ। ਭਰੇ ਮਨ ਨਾਲ ਜਾਣਕਾਰੀ ਦਿੰਦਿਆ ਰੰਧਾਵਾ ਨੇ ਦੱਸਿਆ ਕਿ ਉਹ ਕੈਲੀਫੋਰਨੀਆ ਅਮੇਰਿਕਾ ਵਿੱਚ ਪਰਿਵਾਰ ਸਮੇਤ ਰਹਿੰਦੇ ਸੀ ਜਿਨਾਂ ਨੂੰ ਅਚਾਨਕ ਦਿਲ ਦਾ ਦੌਰਾ ( ਹਾਰਟ ਅਟੈਕ ) ਹੋਣ ਕਾਰਨ ਉਹ ਰੰਗਲੀ ਦੁਨੀਆ ਤੋ ਆਖ਼ਰੀ ਫਤਿਹ ਬੁਲਾ ਕੇ ਸਦਾ ਲਈ ਚਲੇ ਗਏ । ਉਹ ਬਹੁਤ ਹੀ ਨੇਕ ਸੁਭਾਅ ਦੇ ਮਾਲਕ ਸਨ ਉਹਨਾਂ ਨੇ ਇਸ ਤੋਂ ਪਹਿਲੇ ਆਪਣੀ ਜ਼ਿੰਦਗੀ ਦਾ ਜ਼ਿਆਦਾ ਸਫ਼ਰ ਬੈਕਾਕ ਥਾਈਲੈਂਡ ਗੁਜਾਰਨ ਤੋ ਬਾਅਦ ਪੰਜ ਕੁ ਸਾਲ ਪਹਿਲਾ ਕੈਲੇਫੋਰਨੀਆ ਅਮਰੀਕਾ ਵਿੱਚ ਰਹਿ ਰਹੇ ਸਨ ।
The post ਕੈਨੇਡਾ ਚ’ ਵੱਸਦੇ ਪਿੰਡ ਲੱਖਣ ਕਲਾਂ (ਕਪੂਰਥਲਾ) ਦੇ ਜੰਮਪਲ ਪੰਜਾਬੀ ਲੋਕ ਗਾਇਕ ਹਰਪ੍ਰੀਤ ਰੰਧਾਵਾ ਨੂੰ ਭਾਰੀ ਸਦਮਾ , ਵੱਡੇ ਭਣਵਈਏ ਜੈਪਾਲ ਸਿੰਘ ਮਾਨ ਦਾ ਦਿਲ ਦਾ ਦੌਰਾ ਪੈਣ ਕਾਰਨ ਕੈਲੀਫੋਰਨੀਆ ਵਿੱਚ ਦਿਹਾਂਤ ਹੋ ਗਿਆ first appeared on Ontario Punjabi News.