ਇਟਲੀ ਸਿੱਖ ਫ਼ੌਜੀਆਂ ਲਈ ਸ਼ਰਧਾਂਜਲੀ ਸਮਾਗਮ 16 ਨੂੰ
ਦੂਜੀ ਸੰਸਾਰ ਜੰਗ ਦੌਰਾਨ ਸ਼ਹੀਦ ਹੋਏ ਸਿੱਖ ਫੌਜੀਆਂ ਦੇ ਸ਼ਰਧਾਂਜਲੀ ਸਮਾਗਮ ਕਰਵਾਉਣ ਵਾਲੀ ਸੰਸਥਾ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ ਰਜਿਸਟਰਡ ਇਟਲੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਸਾਲ 2023 ਦਾ ਆਖਰੀ ਸ਼ਰਧਾਂਜਲੀ ਸਮਾਗਮ ਇਟਲੀ ਦੇ ਫਾਏਂਸਾ ਸ਼ਹਿਰ ਵਿਖੇ ਉਥੋਂ ਦੇ ਸਥਾਨਕ ਪ੍ਰਸਾਸਨ ਦੀ ਮਦਦ ਨਾਲ 16 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ। ਫਾਏਂਸਾ ਸ਼ਹਿਰ ਦੇ ਪਿਆਸਾ ਦੈਲ ਪੋਪੋਲੋ ਵਿਖੇ 16 ਦਸੰਬਰ ਨੂੰ ਸ਼ਹੀਦੀ ਸਮਾਰਕ ‘ਤੇ ਸਵੇਰੇ 10.15 ਵਜੇ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ।ਯਾਦ ਰਹੇ ਕਿ ਇਹ ਪ੍ਰੋਗਰਾਮ ਇਟਾਲੀਅਨ ਤੋਂ ਇਲਾਵਾ ਉਹਨਾਂ ਸਿੱਖ ਫੌਜੀਆਂ ਦੀ ਯਾਦ ਵਿੱਚ ਕਰਵਾਇਆ ਜਾਂਦਾ ਹੈ ਜੋ ਕਿ ਦੂਜੇ ਵਿਸ਼ਵ ਜੰਗ ਦੌਰਾਨ ਫਾਏਂਸਾ ਸ਼ਹਿਰ ਨੂੰ ਆਜ਼ਾਦ ਕਰਵਾਉਣ ਲਈ ਆਪਣੀਆਂ ਜਾਨਾਂ ਕੁਰਬਾਨ ਕਰਦੇ ਹੋਏ ਸਿੱਖ ਧਰਮ ਦਾ ਨਾਮ ਇਟਲੀ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਦਰਜ ਕਰਵਾ ਗਏ ਸਨ।
The post ਇਟਲੀ ਸਿੱਖ ਫ਼ੌਜੀਆਂ ਲਈ ਸ਼ਰਧਾਂਜਲੀ ਸਮਾਗਮ 16 ਨੂੰ first appeared on Ontario Punjabi News.