29 ਸਾਲ ਪੁਰਾਣੇ ਫਰਜ਼ੀ ਐਨਕਾਊਂਟਰ ਮਾਮਲੇ ਚ ਪਰਮਰਾਜ ਸਿੰਘ ਉਮਰਾਨੰਗਲ ਤੇ 2 ਹੋਰਨਾਂ ਖ਼ਿਲਾਫ਼ ਕੇਸ ਦਰਜ
29 ਸਾਲ ਪੁਰਾਣੇ ਫਰਜ਼ੀ ਐਨਕਾਊਂਟਰ ਮਾਮਲੇ ਚ ਪਰਮਰਾਜ ਸਿੰਘ ਉਮਰਾਨੰਗਲ ਤੇ 2 ਹੋਰਨਾਂ ਖ਼ਿਲਾਫ਼ ਕੇਸ ਦਰਜ
ਫਿਲਹਾਲ ਇਸ ਮਾਮਲੇ ਦੀ ਜਾਂਚ ਐੱਸਪੀ ਹੈੱਡਕੁਆਰਟਰ ਰੋਪੜ ਵੱਲੋਂ ਕੀਤੀ ਜਾ ਰਹੀ ਹੈ। ਪੁਲਿਸ ਖਿਲਾਫ ਮੁੱਖ ਇਲਜ਼ਾਮ ਜਾਅਲੀ ਸਬੂਤਾਂ ਦੇ ਹਨ। ਇਸ ਮਾਮਲੇ ਦੀ ਇਕ ਰਸਮੀ ਗੈਰ-ਰਸਮੀ ਰਿਪੋਰਟ ਸ਼ੁੱਕਰਵਾਰ ਨੂੰ ਹਾਈ ਕੋਰਟ ਚ ਵਿਸ਼ੇਸ਼ ਡੀਜੀਪੀ ਤੇ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਦੇ ਮੁਖੀ ਗੁਰਪ੍ਰੀਤ ਦੇਵ ਨੇ ਦਾਇਰ ਕੀਤੀ ਸੀ। ਐਸਆਈਟੀ ਨੇ ਸੀਲਬੰਦ ਲਿਫ਼ਾਫ਼ੇ ਚ ਕੇਸ ਦੀ ਅੰਤਿਮ ਸਥਿਤੀ ਰਿਪੋਰਟ ਵੀ ਸੌਂਪ ਦਿੱਤੀ ਹੈ।
ਇਕ ਮਹੱਤਵਪੂਰਨ ਘਟਨਾਕ੍ਰਮ ’ਚ ਗੁਰਦਾਸਪੁਰ ਜ਼ਿਲ੍ਹੇ ਦੇ ਕਾਲਾ ਅਫ਼ਗਾਨਾ ਪਿੰਡ ਦੇ ਨਿਵਾਸੀ ਸੁਖਪਾਲ ਸਿੰਘ ਦੇ ਕਥਿਤ ਫ਼ਰਜ਼ੀ ਮੁਕਾਬਲੇ ਦਾ ਮਾਮਲੇ ’ਚ ਪੰਜਾਬ ਪੁਲਿਸ ਨੇ ਘਟਨਾ ਸਬੰਧੀ ਪੰਜਾਬ ਦੇ ਸੀਨੀਅਰ ਆਈਪੀਐੱਸ ਪਰਮਰਾਜ ਸਿੰਘ ਉਮਰਾਨੰਗਲ ਤੇ ਦੋ ਹੋਰਨਾਂ ਪੁਲਿਸ ਅਧਿਕਾਰੀਆਂ ’ਤੇ ਮਾਮਲਾ ਦਰਜ ਕੀਤਾ ਹੈ। ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਵੱਲੋਂ ਹਾਈ ਕੋਰਟ ’ਚ ਦਾਇਰ ਇਕ ਹਲਫ਼ਨਾਮੇ ’ਚ ਕਿਹਾ ਗਿਆ ਹੈ ਕਿ ਉਸ ਮਾਮਲੇ ਦੀ ਜਾਂਚ ਦੌਰਾਨ ਇਹ ਪਾਇਆ ਗਿਆ ਕਿ ਮਾਮਲੇ ’ਚ ਉਕਤ ਪੁਲਿਸ ਮੁਕਾਬਲਾ ਫ਼ਰਜ਼ੀ ਸੀ ਤੇ ਗ਼ਲਤ ਤੱਥਾਂ ਦੇ ਆਧਾਰ ’ਤੇ ਐੱਫਆਈਆਰ ਦਰਜ ਕੀਤੀ ਗਈ ਸੀ। ਐੱਸਆਈਟੀ ਨੇ ਕਾਨੂੰਨੀ ਰਾਇ ਲੈਣ ਪਿੱਛੋੋਂ 21 ਅਕਤੂਬਰ ਨੂੰ ਸਿੰਘ ਭਗਵੰਤਪੁਰਾ (ਰੋਪੜ) ਥਾਣੇ ’ਚ ਭਾਰਤੀ ਦੰਡਾਵਲੀ ਦੀ ਧਾਰਾ 166ਏ, 167, 193, 195, 196, 200, 201, 203, 211, 218, 221, 420, 120ਬੀ ਤਹਿਤ ਨਵਾਂ ਮਾਮਲਾ ਐੱਫਆਈਆਰ ਨੰਬਰ 76 ਤਹਿਤ ਦਰਜ ਕੀਤਾ ਗਿਆ ਹੈ।
The post 29 ਸਾਲ ਪੁਰਾਣੇ ਫਰਜ਼ੀ ਐਨਕਾਊਂਟਰ ਮਾਮਲੇ ਚ ਪਰਮਰਾਜ ਸਿੰਘ ਉਮਰਾਨੰਗਲ ਤੇ 2 ਹੋਰਨਾਂ ਖ਼ਿਲਾਫ਼ ਕੇਸ ਦਰਜ first appeared on Ontario Punjabi News.