ਅੱਤਵਾਦੀ ਹਮਲੇ ‘ਚ 23 ਫ਼ੌਜੀਆਂ ਦੀ ਮੌਤ
ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖਵਾ ਸੂਬੇ ਵਿਚ ਅੱਜ ਸੁਰੱਖਿਆ ਚੌਕੀ ’ਤੇ ਅੱਤਵਾਦੀਆਂ ਵਲੋਂ ਕੀਤੇ ਹਮਲੇ ਵਿਚ ਘੱਟੋ-ਘੱਟ 23 ਫ਼ੌਜੀ ਮਾਰੇ ਗਏ। ਆਤਮਘਾਤੀ ਹਮਲਾਵਰਾਂ ਨੇ ਦੱਖਣੀ ਵਜ਼ੀਰਿਸਤਾਨ ਕਬਾਇਲੀ ਜ਼ਿਲ੍ਹੇ ਨਾਲ ਲੱਗਦੇ ਡੇਰਾ ਇਸਮਾਈਲ ਖ਼ਾਨ ਜ਼ਿਲ੍ਹੇ ਦੇ ਦਰਬਾਨ ਵਿਚਲੀ ਸੁਰੱਖਿਆ ਚੌਕੀ ’ਤੇ ਹਮਲਾ ਕੀਤਾ। ਅੱਤਵਾਦੀਆਂ ਨੇ ਧਮਾਕਾਖੇਜ਼ ਸਮੱਗਰੀ ਨਾਲ ਭਰੇ ਵਾਹਨ ਨੂੰ ਚੌਕੀ ਨਾਲ ਟੱਕਰ ਮਾਰ ਦਿੱਤੀ ਦੇ ਫਿਰ ਮੋਰਟਾਰ ਨਾਲ ਹਮਲਾ ਕੀਤਾ।
The post ਅੱਤਵਾਦੀ ਹਮਲੇ ‘ਚ 23 ਫ਼ੌਜੀਆਂ ਦੀ ਮੌਤ first appeared on Ontario Punjabi News.