BC : ਬੇਘਰੇ ਲੋਕਾਂ ਦੀ ਮੌਤ ਦਾ ਅੰਕੜਾ ਦੁੱਗਣੇ ਤੋਂ ਟੱਪਿਆ
ਬੇਘਰੇ ਲੋਕਾਂ ਦੀ ਮੌਤ ਦਾ ਅੰਕੜਾ ਬ੍ਰਿੁਟਿਸ਼ ਕੋਲੰਬੀਆ ਵਿਚ ਦੁੱਗਣੇ ਤੋਂ ਟੱਪ ਗਿਆ ਹੈ , ਪਿਛਲੇ ਸਾਲ 342 ਜਣਿਆਂ ਨੇ ਦਮ ਤੋੜਿਆ । 10 ਵਿਚੋਂ 9 ਮੌਤਾਂ ਗੈਰਕਾਨੂੰਨੀ ਨਸ਼ਿਆਂ ਕਾਰਨ ਵਾਪਰੀਆਂ। ਬੇਘਰੇ ਲੋਕਾਂ ਦੀ ਮੌਤ ਨਾਲ ਸਬੰਧਤ 2015 ਤੋਂ 2022 ਤੱਕ ਦੇ ਅੰਕੜੇ ਦੀ ਸਮੀਖਿਆ ਕੀਤੀ ਜਾਵੇ ਤਾਂ ਕੁਲ 1,464 ਮੌਤਾਂ ਹੋਈਆਂ ਅਤੇ ਪ੍ਰਤੀ ਸਾਲ ਦੇ ਹਿਸਾਬ ਨਾਲ 183 ਮੌਤਾਂ ਦੀ ਔਸਤ ਹੈ ਪਰ ਇਕੱਲੇ 2022 ਵਿਚ ਗਿਣਤੀ 350 ਦੇ ਨੇੜੇ ਪੁੱਜ ਚੁੱਕੀ ਹੈ। ਵੈਨਕੂਵਰ ਵਿਖੇ ਸੱਤ ਸਾਲ ਦੌਰਾਨ ਸਭ ਤੋਂ ਵੱਧ 306 ਜਣਿਆਂ ਨੇ ਦਮ ਤੋੜਿਆ ਜਦਕਿ ਸਰੀ ਵਿਖੇ ਅੰਕੜਾ 146 ਦਰਜ ਕੀਤਾ ਗਿਆ। ਵਿਕਟੋਰੀਆ ਵਿਖੇ 118 ਮੌਤਾਂ ਹੋਈਆਂ ਅਤੇ 74 ਲੋਕਾਂ ਦੀ ਉਮਰ 30 ਤੋਂ59 ਸਾਲ ਦਰਮਿਆਨ ਸੀ ਅਤੇ 82 % ਪੁਰਸ਼ ਸਨ।
The post BC : ਬੇਘਰੇ ਲੋਕਾਂ ਦੀ ਮੌਤ ਦਾ ਅੰਕੜਾ ਦੁੱਗਣੇ ਤੋਂ ਟੱਪਿਆ first appeared on Ontario Punjabi News.