ਜਲੰਧਰ ‘ਚ ਸ਼ਰਾਬੀ DSP ਵੱਲੋਂ ਫਾਇਰਿੰਗ, ਲੋਕਾਂ ਨੇ ਫੜ ਕੇ ਕੁੱਟਿਆ..
ਜਲੰਧਰ ‘ਚ ਕਥਿਤ ਤੌਰ ਉਤੇ ਸ਼ਰਾਬ ਦੇ ਨਸ਼ੇ ‘ਚ ਧੁੱਤ DSP ਨੇ ਫਾਇਰਿੰਗ ਕੀਤੀ ਹੈ। ਪਾਰਕਿੰਗ ਨੂੰ ਲੈ ਕੇ ਵਿਵਾਦ ਹੋਇਆ ਦੱਸਿਆ ਜਾ ਰਿਹਾ ਹੈ।ਦੱਸਿਆ ਜਾ ਰਿਹਾ ਹੈ ਕਿ DSP ਪਾਰਕਿੰਗ ਸਾਹਮਣੇ ਖੜ੍ਹਾ ਹੋ ਕੇ ਸ਼ਰਾਬ ਪੀ ਰਿਹਾ ਸੀ। ਇਕ ਸ਼ਖਸ ਵੱਲੋਂ ਉਥੋਂ ਪਾਸੇ ਹੋਣ ਦੀ ਗੱਲ ਕਹਿਣ ‘ਤੇ ਇਹ ਅਫਸਰ ਭੜਕ ਗਿਆ ਅਤੇ ਪਿਸਤੌਲ ਕੱਢ ਕੇ ਫਾਇਰਿੰਗ ਕਰ ਦਿੱਤੀ। ਫਾਇਰਿੰਗ ਤੋਂ ਬਾਅਦ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ। DSP ਨੂੰ ਕਾਬੂ ਕਰਕੇ ਕੁੱਟਮਾਰ ਵੀ ਕੀਤੀ ਗਈ।ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ DSP ਨੂੰ ਹਿਰਾਸਤ ‘ਚ ਲੈ ਲਿਆ ਹੈ। ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹੈ। ਇਹ ਅਫਸਰ ਜਲੰਧਰ PAP ਵਿਚ ਤਾਇਨਾਤ ਦੱਸਿਆ ਜਾ ਰਿਹਾ ਹੈ।
The post ਜਲੰਧਰ ‘ਚ ਸ਼ਰਾਬੀ DSP ਵੱਲੋਂ ਫਾਇਰਿੰਗ, ਲੋਕਾਂ ਨੇ ਫੜ ਕੇ ਕੁੱਟਿਆ.. first appeared on Ontario Punjabi News.