ਅਮਰੀਕਾ : ਘੰਟਿਆਂ ਤੱਕ ਲਿਫ਼ਟਾਂ ਵਿਚ ਫਸੇ ਰਹੇ ਲੋਕ
ਨਿਊਯਾਰਕ ਦੇ ਬਰੁਕਲਿਨ ਵਿੱਚ ਕੋਨ ਐਡੀਸਨ ਪਾਵਰ ਪਲਾਂਟ ਵਿੱਚ ਗੜਬੜੀ ਕਾਰਨ ਸ਼ਹਿਰ ਦੀ ਬਿਜਲੀ ਸਪਲਾਈ ਠੱਪ ਹੋ ਗਈ ਅਤੇ ਸ਼ਹਿਰ ਵੀਰਵਾਰ ਰਾਤ ਨੂੰ ਹਨ੍ਹੇਰੇ ਵਿੱਚ ਡੁੱਬ ਗਿਆ। ਇਸ ਅਚਾਨਕ ਹੰਗਾਮੇ ਕਾਰਨ ਵੱਡੀ ਗਿਣਤੀ ਲੋਕ ਵੱਖ-ਵੱਖ ਥਾਵਾਂ ‘ਤੇ ਲਿਫਟਾਂ ‘ਚ ਫਸ ਗਏ ਅਤੇ ਸ਼ਹਿਰ ‘ਚ ਹਫੜਾ-ਦਫੜੀ ਮਚ ਗਈ। ਅਮਰੀਕਾ ਦੀ ਵਿੱਤੀ ਰਾਜਧਾਨੀ ਨਿਊਯਾਰਕ ‘ਚ ਕਰੀਬ 20 ਮਿੰਟ ਤੱਕ ਲੋਕ ਲਿਫਟਾਂ ‘ਚ ਫਸੇ ਰਹੇ ਅਤੇ ਕਈ ਥਾਵਾਂ ‘ਤੇ ਉਨ੍ਹਾਂ ਨੂੰ ਬਚਾਇਆ ਗਿਆ। ਖਬਰਾਂ ਮੁਤਾਬਕ ਪਾਵਰ ਪਲਾਂਟ ਤੋਂ ਕਾਲਾ ਧੂੰਆਂ ਵੀ ਉੱਠਦਾ ਦੇਖਿਆ ਗਿਆ। ਇਸ ਕਾਰਨ ਸ਼ਹਿਰ ਦੀਆਂ ਸੜਕਾਂ ਅਤੇ ਗਲੀਆਂ ਦੀਆਂ ਲਾਈਟਾਂ ਵੀ ਬੰਦ ਹੋ ਗਈਆਂ। ਲੋਕਾਂ ਦਾ ਕਹਿਣਾ ਹੈ ਕਿ ਪਾਵਰ ਪਲਾਂਟ ਵਿੱਚ ਧਮਾਕਾ ਹੋਇਆ ਸੀ।
The post ਅਮਰੀਕਾ : ਘੰਟਿਆਂ ਤੱਕ ਲਿਫ਼ਟਾਂ ਵਿਚ ਫਸੇ ਰਹੇ ਲੋਕ first appeared on Ontario Punjabi News.