ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਕਾਫ਼ਿਲੇ ਨਾਲ ਟਕਰਾਈ ਤੇਜ਼ ਰਫਤਾਰ ਕਾਰ
ਐਤਵਾਰ ਨੂੰ ਇੱਕ ਕਾਰ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਕਾਫ਼ਿਲੇ ਨਾਲ ਟਕਰਾ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਬਾਈਡੇਨ ਤੇ ਉਨ੍ਹਾਂ ਦੀ ਪਤਨੀ ਜਿਲ ਬਾਈਡੇਨ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਜਾ ਰਹੇ ਸਨ। ਬਾਈਡੇਨ ਨੇ ਲਗਭਗ 40 ਮੀਟਰ ਦੂਰ ਚੌਂਕ ਨੇੜੇ ਖੜ੍ਹੀ ਇੱਕ SUV ਨਾਲ ਇੱਕ ਸੇਡਾਨ ਦੇ ਟਕਰਾਉਣ ਦੇ ਬਾਅਦ ਸੁਰੱਖਿਆ ਕਰਮੀਆਂ ਨੇ ਰਾਸ਼ਟਰਪਤੀ ਨੂੰ ਇੱਕ ਅਲੱਗ ਕਾਰ ਵਿੱਚ ਬਿਠਾਇਆ ਤੇ ਉਨ੍ਹਾਂ ਨੂੰ ਵਿਲਮਿੰਗਟਨ ਸ਼ਹਿਰ ਦੀ ਇਮਾਰਤ ਤੋਂ ਦੂਰ ਲਿਜਾਇਆ ਗਿਆ । ਰਿਪੋਰਟਾਂ ਅਨੁਸਾਰ ਟੱਕਰ ਦੇ ਬਾਅਦ ਬਾਈਡੇਨ ਦੇ ਸੁਰੱਖਿਆ ਕਰਮੀਆਂ ਨੇ ਗੱਡੀ ਨੂੰ ਹ.ਥਿਆ.ਰਾਂ ਨਾਲ ਘੇਰ ਲਿਆ ਤੇ ਚਾਲਕ ਨੂੰ ਆਪਣੇ ਹੱਥ ਉੱਪਰ ਕਰਨ ਦਾ ਨਿਰਦੇਸ਼ ਦਿੱਤਾ। ਇਸ ਦੌਰਾਨ ਬਾਈਡੇਨ ਭੱਜ ਕੇ ਆਪਣੀ ਗੱਡੀ ਦੇ ਅੰਦਰ ਚਲੇ ਗਏ, ਜਿੱਥੇ ਉਨ੍ਹਾਂ ਦੀ ਪਤਨੀ ਜਿਲ ਬਾਈਡੇਨ ਪਹਿਲਾਂ ਤੋਂ ਹੀ ਮੌਜੂਦ ਸੀ। ਫਿਲਹਾਲ ਇਸ ਘਟਨਾ ‘ਤੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
The post ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਕਾਫ਼ਿਲੇ ਨਾਲ ਟਕਰਾਈ ਤੇਜ਼ ਰਫਤਾਰ ਕਾਰ first appeared on Ontario Punjabi News.