ਕਾਂਗਰਸ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਦੀ ਤਿਆਰੀ ਫਿੰਨਲੈਂਡ,ਜਰਮਨ,ਫਰਾਂਸ ਅਤੇ ਬੈਲਜੀਅਮ ਦੇ ਨਵੇਂ ਪ੍ਰਧਾਨਾਂ ਦਾ ਐਲਾਨ
ਕਾਂਗਰਸ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਦੀ ਤਿਆਰੀ ਫਿੰਨਲੈਂਡ,ਜਰਮਨ,ਫਰਾਂਸ ਅਤੇ ਬੈਲਜੀਅਮ ਦੇ ਨਵੇਂ ਪ੍ਰਧਾਨਾਂ ਦਾ ਐਲਾਨ
ਮਿਲਾਨ ਇਟਲੀ ( ਸਾਬੀ ਚੀਨੀਆ ) ਦੇਸ਼ ਤੇ ਸਭ ਤੋਂ ਵੱਧ ਸਾਲ ਰਾਜ ਕਰਨ ਵਾਲੀ ਪੁਰਾਤਨ ਪਾਰਟੀ, ਕਾਂਗਰਸ ਵੱਲੋਂ ਵਿਦੇਸ਼ਾਂ ਵਿਚ ਵੱਸਦੇ ਪ੍ਰਵਾਸੀ ਭਾਰਤੀ ਨੂੰ ਪਾਰਟੀ ਨਾਲ ਜੁੜਨ ਲਈ ਯੂਰਪ ਵਿੱਚ ਨਵੇਂ ਅਹੁੱਦੇਦਾਰਾਂ ਦੀ ਚੌਣ ਕਰਕੇ ਚੌਣ ਪ੍ਰਚਾਰ ਲਈ ਤਿਆਰ ਰਹਿਣ ਦਾ ਇਸ਼ਾਰਾ ਕਰ ਦਿੱਤਾ ਗਿਆ ਹੈ ।
ਕਾਂਗਰਸ ਪਾਰਟੀ ਵੱਲੋਂ ਜਾਰੀ ਕੀਤੇ ਪ੍ਰੈੱਸ ਨੋਟ ਮੁਤਾਬਿਕ ਯੂਰਪ ਦੇ ਵੱਖ ਵੱਖ ਦੇਸ਼ਾਂ ਵਿਚ ਪਾਰਟੀ ਦੀ ਬਿਹਤਰੀ ਲਈ ਕੰਮ ਕਰਨ ਵਾਲੇ ਪੁਰਾਣੇ ਵਰਕਰਾਂ ਦਵਿੰਦਰ ਸਿੰਘ ਸੈਣੀ ਫਿੰਨਲੈਂਡ ,ਮਨਵੀਰ ਸਿੰਘ ਮੰਨਾ ਜਰਮਨੀ , ਜਗਤਾਰ ਸਿੰਘ ਬਿੱਟੂ ਫਰਾਂਸ ਅਤੇ ਗੁਰਦਾਵਰ ਸਿੰਘ ਚਾਹਲ ਬੈਲਜੀਅਮ ਨੂੰ ਕ੍ਰਮਵਾਰ ਇਂਨਾਂ ਦੇਸ਼ਾਂ ਦੀਆਂ ਇਕਾਈ ਦਾ ਪ੍ਰਧਾਨ ਥਾਪਿਆ ਗਿਆ ਹੈ, ਇੰਡੀਅਨ ਉਵਰਸੀਜ਼ ਕਾਂਗਰਸ ਦੇ ਚੇਅਰਮੈਨ ਸ੍ਰੀ ਸੈਮ ਪਟਰੌਦਾ ਵੱਲੋ ਉਵਰਸੀਜ ਕਾਗਰਸ ਦੇ ਆਗੂਆਂ ਨਾਲ ਗੱਲਬਾਤ ਕਰਨ ਉਪਰੰਤ ਨਵੀਆ ਨਿਯੁਕਤੀਆਂ ਕੀਤੀਆ ਗਈਆ ਹਨ ਦੱਸਣਯੋਗ ਹੈ ਕਿ ਯੂਰਪ ਦੇ ਇੰਨਾਂ ਦੇਸ਼ਾਂ ਵਿਚ ਹੋਰਨਾ ਪਾਰਟੀਆਂ ਦੇ ਮੁਕਾਬਲੇ ਕਾਗਰਸ ਪਾਰਟੀ ਕੌਲ ਹਮੇਸ਼ਾ ਤੋ ਮਜ਼ਬੂਤ ਵਰਕਰ ਅਤੇ ਲੀਡਰਸ਼ਿਪ ਰਹੀ ਹੈ ਜਿੰਨਾਂ ਵੱਲੋ
ਪਾਰਟੀ ਵੱਲੋਂ ਕੀਤੀਆਂ ਗਤੀ ਵਧੀਆ ਲਈ ਬਣਦਾ ਯੋਗਦਾਨ ਦਿੱਤਾ ਗਿਆ ਹੈ ਵੇਖਣ ਵਾਲੀ ਗੱਲ ਹੋਵੇਗੀ ਕਿ ਫਿੰਨਲੈਂਡ, ਜਰਮਨੀ , ਫਰਾਂਸ ਅਤੇ ਬੈਲਜੀਅਮ ਵਿੱਚ ਚੁਣੇ ਹੋਏ ਨਵੇਂ ਆਗੂ ਪਾਰਟੀ ਦੀ ਤਰੱਕੀ ਲਈ ਕਿਸ ਹੱਦ ਤੱਕ ਯੋਗਦਾਨ ਪਾਉਂਦੇ ਹਨ।
ਫੋਟੋ ਕੈਪਸਸ਼ਨ ਫਿੰਨਲੈਡ, ਜਰਮਨੀ,ਫ਼ਰਾਂਸ ਅਤੇ ਬੈਲਜੀਅਮ ਦੇ ਨਵੇਂ ਚੁਣੇ ਹੋਏ ਪ੍ਰਧਾਨ
The post ਕਾਂਗਰਸ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਦੀ ਤਿਆਰੀ ਫਿੰਨਲੈਂਡ,ਜਰਮਨ,ਫਰਾਂਸ ਅਤੇ ਬੈਲਜੀਅਮ ਦੇ ਨਵੇਂ ਪ੍ਰਧਾਨਾਂ ਦਾ ਐਲਾਨ first appeared on Ontario Punjabi News.