ਇੰਡੋਨੇਸ਼ੀਆ : ਪਲਾਂਟ ‘ਚ ਧਮਾਕਾ, 13 ਮੌਤਾਂ
ਸੁਲਾਵੇਸੀ ਦੀਪ (ਇੰਡੋਨੇਸ਼ੀਆ) ‘ਤੇ ਚੀਨੀ ਮਾਲਕੀ ਵਾਲੇ ਨਿਕਲ ਪਲਾਂਟ ਵਿਚ ਐਤਵਾਰ ਨੂੰ ਇਕ ਧਾਤੂ ਪਿਘਲਾਉਣ ਵਾਲੀ ਭੱਟੀ ਵਿਚ ਧਮਾਕਾ ਹੋ ਗਿਆ, ਜਿਸ ਵਿਚ ਘੱਟੋ-ਘੱਟ 13 ਕਰਮਚਾਰੀਆਂ ਦੀ ਮੌਤ ਹੋ ਗਈ ਜਦੋਂ ਕਿ ਹੋਰ ਲੋਕ ਜ਼ਖ਼ਮੀ ਹੋ ਗਏ ।ਇਹ ਜਾਣਕਾਰੀ ਸਥਾਨਕ ਪੁਲਿਸ ਅਤੇ ਕੰਪਨੀ ਦੇ ਅਧਿਕਾਰੀਆਂ ਵਲੋਂ ਦਿੱਤੀ ਗਈ । ਇਹ ਚੀਨ ਦੇ ਅਹਿਮ ਅੰਤਰਰਾਸ਼ਟਰੀ ਵਿਕਾਸ ਪ੍ਰੋਗਰਾਮ ਦਾ ਹਿੱਸਾ ਹੈ, ਜਿਸ ਨੂੰ ਬੈਲਟ ਐਂਡ ਰੋਡ ਇਨੀਸ਼ੀਨੇਟਿਵ ਨਾਂਅ ਨਾਲ ਜਾਣਿਆ ਜਾਂਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਧਮਾਕੇ ਵਿਚ 5 ਚੀਨੀ ਅਤੇ 8 ਇੰਡੋਨੇਸ਼ੀਆਈ ਮਜ਼ਦੂਰਾਂ ਦੀ ਮੌਤ ਹੋਈ ਹੈ ।
The post ਇੰਡੋਨੇਸ਼ੀਆ : ਪਲਾਂਟ ‘ਚ ਧਮਾਕਾ, 13 ਮੌਤਾਂ first appeared on Ontario Punjabi News.