ਪਾਕਿਸਤਾਨ: ਡਾ. ਸਵੇਰਾ ਪ੍ਰਕਾਸ਼ ਬੁਨੇਰ ਤੋਂ ਜਨਰਲ ਸੀਟ ‘ਤੇ ਚੋਣ ਲੜਨ ਵਾਲੀ ਪਹਿਲੀ ਹਿੰਦੂ ਮਹਿਲਾ ਬਣੀ
ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਜ਼ਿਲ੍ਹਾ ਬੁਨੇਰ ਦੇ ਪੀ. ਕੇ.-25 ਦੀ ਜਨਰਲ ਸੀਟ ਤੋਂ ਚੋਣ ਲੜਨ ਵਾਲੀ ਡਾ: ਸਵੇਰਾ ਪ੍ਰਕਾਸ਼ ਪਾਕਿ ਦੀ ਪਹਿਲੀ ਹਿੰਦੂ ਔਰਤ ਹੈ ।ਉਸ ਨੇ ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਤਰਫ਼ੋਂ ਅਧਿਕਾਰਤ ਤੌਰ ‘ਤੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ । ਡਾ: ਸਵੇਰਾ ਪ੍ਰਕਾਸ਼ ਨੇ ਕਿਹਾ ਕਿ ਉਹ ਆਪਣੇ ਪਿਤਾ ਡਾ: ਓਮ ਪ੍ਰਕਾਸ਼ ਦੇ ਨਕਸ਼ੇ ਕਦਮਾਂ ‘ਤੇ ਚੱਲ ਕੇ ਇਲਾਕੇ ਦੇ ਗ਼ਰੀਬਾਂ ਲਈ ਕੰਮ ਕਰੇਗੀ । ਦੱਸਣਯੋਗ ਹੈ ਕਿ ਪਾਕਿ ‘ਚ ਅਗਲੇ ਸਾਲ 2024 ‘ਚ 8 ਫਰਵਰੀ ਨੂੰ ਆਮ ਚੋਣਾਂ ਹੋਣ ਜਾ ਰਹੀਆਂ ਹਨ।
The post ਪਾਕਿਸਤਾਨ: ਡਾ. ਸਵੇਰਾ ਪ੍ਰਕਾਸ਼ ਬੁਨੇਰ ਤੋਂ ਜਨਰਲ ਸੀਟ ‘ਤੇ ਚੋਣ ਲੜਨ ਵਾਲੀ ਪਹਿਲੀ ਹਿੰਦੂ ਮਹਿਲਾ ਬਣੀ first appeared on Ontario Punjabi News.