ਰਾਘਵ ਚੱਢਾ ਨੂੰ ਰਾਜ ਸਭਾ ‘ਚ ‘ਆਪ’ ਦਾ ਨੇਤਾ ਨਿਯੁਕਤ ਕਰਨ ਦੀ ਅਪੀਲ ਰੱਦ
ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਰਾਘਵ ਚੱਢਾ ਨੂੰ ਸਦਨ ‘ਚ ਪਾਰਟੀ ਦਾ ਅੰਤਰਿਮ ਨੇਤਾ ਨਿਯੁਕਤ ਕਰਨ ਦੀ ਆਮ ਆਦਮੀ ਪਾਰਟੀ ਦੀ ਬੇਨਤੀ ਨੂੰ ਠੁਕਰਾ ਦਿੱਤਾ ਹੈ । ਹਾਲਾਂਕਿ, ਖਬਰਾਂ ਹਨ ਕਿ ਰਾਜ ਸਭਾ ਦੇ ਅਧਿਕਾਰੀਆਂ ਨੇ ਚੱਢਾ ਨੂੰ ਅੰਤਰਿਮ ਨੇਤਾ ਵਜੋਂ ਨਾਮਜ਼ਦ ਕਰਨ ਲਈ ਚੇਅਰਮੈਨ ਨੂੰ ਭੇਜੇ ਪੱਤਰ ‘ਚ ਕੁਝ ਸੁਧਾਰ ਕਰਨ ਦਾ ਸੁਝਾਅ ਦਿੱਤਾ ਹੈ, ਜਿਸ ਤੋਂ ਬਾਅਦ ਮੁੱਦੇ ਦਾ ਹੱਲ ਹੋਣ ਦੀ ਉਮੀਦ ਹੈ । ਪਰ ਦੂਜੇ ਪਾਸੇ ਕਿਹਾ ਜਾ ਰਿਹਾ ਹੈ ਕਿ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਲਿਖੇ ਪੱਤਰ ‘ਚ ਧਨਖੜ ਨੇ ਕਿਹਾ ਕਿ ਨੇਤਾਵਾਂ ਅਤੇ ਮਾਨਤਾ ਪ੍ਰਾਪਤ ਪਾਰਟੀਆਂ ਅਤੇ ਸਮੂਹਾਂ ਦੇ ਚੀਫ਼ ਵਿਪ੍ਹਸ ਸੰਸਦ (ਸਹੂਲਤਾਂ) ਐਕਟ 1998 ਦੇ ਤਹਿਤ ਅੰਤਰਿਮ ਨੇਤਾ ਦੀ ਕੋਈ ਵਿਵਸਥਾ ਨਹੀਂ ਹੈ । ਇਸ ਲਈ ਬੇਨਤੀ ਲਾਗੂ ਕਾਨੂੰਨੀ ਪ੍ਰਣਾਲੀ ਦੇ ਅਨੁਕੂਲ ਨਾ ਹੋਣ ਕਰਕੇ ਸਵੀਕਾਰ ਨਹੀਂ ਕੀਤੀ ਜਾ ਸਕਦੀ । ਜ਼ਿਕਰਯੋਗ ਹੈ ਕਿ ਇਸ ਮਹੀਨੇ ਦੇ ਸ਼ੁਰੂ ‘ਚ ਕੇਜਰੀਵਾਲ ਨੇ ਧਨਖੜ ਨੂੰ ਰਾਜ ਸਭਾ ‘ਚ ਚੱਢਾ ਨੂੰ ‘ਆਪ’ ਦਾ ਨੇਤਾ ਨਿਯੁਕਤ ਕਰਨ ਦੀ ਸਿਫ਼ਾਰਸ਼ ਕੀਤੀ ਸੀ, ਕਿਉਂਕਿ ਰਾਜ ਸਭਾ ਵਿਚ ‘ਆਪ’ ਦੇ ਨੇਤਾ ਸੰਜੈ ਸਿੰਘ ਨਿਆਇਕ ਹਿਰਾਸਤ ‘ਚ ਹੋਣ ਕਾਰਨ ਸੰਸਦ ਦੇ ਇਜਲਾਸ ‘ਚ ਸ਼ਾਮਿਲ ਹੋਣ ਦੇ ਅਸਮਰੱਥ ਸਨ । ਧਨਖੜ ਵਲੋਂ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਕੇਜਰੀਵਾਲ ਦੀ ਬੇਨਤੀ ਨੂੰ ਠੁਕਰਾਉਣ ਕਾਰਨ ਸੰਜੈ ਸਿੰਘ ਰਾਜ ਸਭਾ ਵਿਚ ‘ਆਪ’ ਦੇ ਨੇਤਾ ਬਣੇ ਰਹੇ , ਰਾਜ ਸਭਾ ਮੈਂਬਰ ਵਜੋਂ ਸੰਜੈ ਸਿੰਘ ਦਾ ਕਾਰਜਕਾਲ 27 ਜਨਵਰੀ ਨੂੰ ਖਤਮ ਹੋ ਰਿਹਾ ਹੈ।
The post ਰਾਘਵ ਚੱਢਾ ਨੂੰ ਰਾਜ ਸਭਾ ‘ਚ ‘ਆਪ’ ਦਾ ਨੇਤਾ ਨਿਯੁਕਤ ਕਰਨ ਦੀ ਅਪੀਲ ਰੱਦ first appeared on Ontario Punjabi News.