12.4 C
Alba Iulia
Thursday, July 4, 2024

ਜ਼ਿੰਬਾਬਵੇ ਦੇ ਸਾਬਕਾ ਕ੍ਰਿਕਟਰ ਵੱਲੋਂ ਭਾਰਤੀ ਕਾਰੋਬਾਰੀ ’ਤੇ ਮੈਚ ਫਿਕਸਿੰਗ ਕਰਵਾਉਣ ਦੇ ਦੋਸ਼

Must Read


ਹਰਾਰੇ, 24 ਜਨਵਰੀ

ਜ਼ਿੰਬਾਬਵੇ ਦੇ ਸਾਬਕਾ ਵਿਕਟਕੀਪਰ-ਬੱਲੇਬਾਜ਼ ਬ੍ਰੈਂਡਨ ਟੇਲਰ ਨੇ ਦਾਅਵਾ ਕੀਤਾ ਹੈ ਕਿ ਇੱਕ ਭਾਰਤੀ ਕਾਰੋਬਾਰੀ ਨੇ ਉਸ ਨੂੰ ਕੌਮਾਂਤਰੀ ਮੈਚ ਲਈ ਮੈਚ ਫਿਕਸ ਕਰਨ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕਰਦਿਆਂ ਧਮਕੀ ਦਿੱਤੀ ਕਿ ਜੇ ਉਹ ਉਸ ਦਾ ਹੁਕਮ ਨਹੀਂ ਮੰਨੇਗਾ ਤਾਂ ਉਹ ਉਸ ਦੀ ਕੋਕੀਨ ਲੈਂਦੇ ਹੋਏ ਦੀ ਵੀਡੀਓ ਜਨਤਕ ਕਰ ਦੇਵੇਗਾ। ਪਿਛਲੇ ਸਾਲ ਸਤੰਬਰ ‘ਚ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ 35 ਸਾਲਾ ਟੇਲਰ ਨੇ ਅੱਜ ਸੋਸ਼ਲ ਮੀਡੀਆ ‘ਤੇ ਚਾਰ ਪੰਨਿਆਂ ਦਾ ਇਕ ਪੱਤਰ ਪੋਸਟ ਕੀਤਾ ਜਿਸ ‘ਚ ਉਸ ਨੇ ਦੱਸਿਆ ਕਿ ਕਿਵੇਂ ਅਕਤੂਬਰ 2019 ‘ਚ ਇਕ ਕਾਰੋਬਾਰੀ ਨੇ ਉਸ ਨੂੰ ਫਸਾਇਆ ਸੀ। ਟੇਲਰ ਨੇ ਕਿਹਾ ਕਿ ਪੈਸੇ ਦੀ ਘਾਟ ਕਾਰਨ ਉਸ ਨੇ ਭਾਰਤ ਜਾਣ ਦੀ ਪੇਸ਼ਕਸ਼ ਸਵੀਕਾਰ ਕਰ ਲਈ, ਕਿਉਂਕਿ ਜ਼ਿੰਬਾਬਵੇ ਕ੍ਰਿਕਟ ਨੇ ਛੇ ਮਹੀਨਿਆਂ ਤੋਂ ਤਨਖਾਹ ਨਹੀਂ ਦਿੱਤੀ ਸੀ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -