12.4 C
Alba Iulia
Saturday, May 18, 2024

ਸਲਮਾਨ ਖਾਨ ਨੇ ‘ਲਗ ਜਾ ਗਲੇ’ ਗਾ ਕੇ ਲਤਾ ਮੰਗੇਸ਼ਕਰ ਨੂੰ ਸ਼ਰਧਾਂਜਲੀ ਦਿੱਤੀ

Must Read


ਚੰਡੀਗੜ੍ਹ: ਅਦਾਕਾਰ ਸਲਮਾਨ ਖਾਨ ਨੇ ਲਤਾ ਮੰਗੇਸ਼ਕਰ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਸਲਮਾਨ, ਜੋ ਅਕਸਰ ਹੀ ਆਪਣੀ ਜ਼ਿੰਦਗੀ ਨਾਲ ਸਬੰਧਤ ਘਟਨਾਵਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕਰਦਾ ਰਹਿੰਦਾ ਹੈ, ਨੇ ਸ਼ਨਿਚਰਵਾਰ ਨੂੰ ਇੰਸਟਾਗ੍ਰਾਮ ‘ਤੇ ਲਤਾ ਨੂੰ ਸਮਰਪਿਤ ਇੱਕ ਵੀਡੀਓ ਸਾਂਝੀ ਕੀਤੀ। ਉਸ ਨੇ ‘ਲਗ ਜਾ ਗਲੇ’ ਗੀਤ ਗਾ ਕੇ ਮਰਹੂਮ ਗਾਇਕਾ ਨੂੰ ਸ਼ਰਧਾਂਜਲੀ ਭੇਟ ਕੀਤੀ। ਲਤਾ ਦੇ ਸਭ ਤੋਂ ਕਮਾਲ ਦੇ ਗੀਤਾਂ ਵਿਚੋਂ ਇੱਕ ਇਹ ਗੀਤ 1964 ‘ਚ ਆਈ ਫਿਲਮ ‘ਵੋਹ ਕੌਨ ਥੀ?’ ਵਿਚ ਸਾਧਨਾ ‘ਤੇ ਫਿਲਮਾਇਆ ਗਿਆ ਸੀ। ਵੀਡੀਓ ਸਾਂਝੀ ਕਰਦਿਆਂ ਸਲਮਾਨ ਨੇ ਲਿਖਿਆ, ”ਲਤਾ ਜੀ ਨਾ ਤੁਹਾਡੇ ਵਰਗਾ ਕੋਈ ਸੀ ਅਤੇ ਨਾ ਹੀ ਹੋਵੇਗਾ।” ਜ਼ਿਕਰਯੋਗ ਹੈ ਕਿ ਕਰੋਨਾ ਪਾਜ਼ੇਟਿਵ ਆਉਣ ਅਤੇ ਨਿਮੋਨੀਆ ਹੋਣ ਕਾਰਨ ਲਤਾ ਮੰਗੇਸ਼ਕਰ ਨੂੰ 8 ਜਨਵਰੀ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ ਅਤੇ 6 ਫਰਵਰੀ ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ। 6 ਫਰਵਰੀ ਨੂੰ ਹੀ ਮੁੰਬਈ ਦੇ ਸ਼ਿਵਾਜੀ ਪਾਰਕ ਵਿਚ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦਾ ਸਸਕਾਰ ਕੀਤਾ ਗਿਆ ਸੀ। -ਟ੍ਰਿਬਿਊਨ ਵੈੱਬ ਡੈਸਕ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -