12.4 C
Alba Iulia
Monday, May 20, 2024

ਸਿਨਹਾ ਨਾਲ ਕੰਮ ਕਰਨਾ ਮੇਰੇ ਲਈ ਖਾਸ: ਰਾਓ

Must Read


ਮੁੰਬਈ: ਆਪਣੇ ਬਾਰ੍ਹਾਂ ਸਾਲਾਂ ਦੇ ਫਿਲਮੀ ਸਫ਼ਰ ਦੌਰਾਨ ਅਦਾਕਾਰ ਰਾਜਕੁਮਾਰ ਰਾਓ ਨੇ ਕਈ ਫਿਲਮ ਨਿਰਮਾਤਾਵਾਂ ਨਾਲ ਕੰਮ ਕੀਤਾ ਹੈ ਪਰ ਉਸ ਦਾ ਕਹਿਣਾ ਹੈ ਕਿ ਨਿਰਦੇਸ਼ਕ ਅਨੁਭਵ ਸਿਨਹਾ ਨਾਲ ਆਉਣ ਵਾਲੀ ਫਿਲਮ ‘ਭੀੜ’ ਵਿੱਚ ਕੰਮ ਕਰਨਾ ਉਸ ਲਈ ਖਾਸ ਬਹੁਤ ਸੀ। ਅਦਾਕਾਰ ਨੇ ਕਿਹਾ ਕਿ ਉਹ ‘ਮੁਲਕ’, ‘ਆਰਟੀਕਲ 15’ ਅਤੇ ‘ਥੱਪੜ’ ਵਰਗੀਆਂ ਫਿਲਮਾਂ ਲਈ ਜਾਣੇ ਜਾਂਦੇ ਸਿਨਹਾ ਨਾਲ ਕੰਮ ਕਰਨ ਦੀ ਉਡੀਕ ਕਰ ਰਿਹਾ ਸੀ। ਦੋਵਾਂ ਨੇ ‘ਭੀੜ’ ਵਿੱਚ ਇਕੱਠਿਆਂ ਕੰਮ ਕੀਤਾ ਹੈ। ਦਸੰਬਰ ਮਹੀਨੇ ਫਿਲਮ ਦੀ ਸ਼ੂਟਿੰਗ ਦਾ ਕੰਮ ਮੁਕੰਮਲ ਕਰਨ ਵਾਲੇ ਰਾਜਕੁਮਾਰ ਰਾਓ ਨੇ ਕਿਹਾ, ”ਮੈਂ ਉਨ੍ਹਾਂ ਨਾਲ ਕੰਮ ਕਰਨ ਦੀ ਉਡੀਕ ਕਰ ਰਿਹਾ ਸੀ। ਉਹ ਚੰਗੇ ਫਿਲਮਸਾਜ਼ਾਂ ਵਿੱਚੋਂ ਇੱਕ ਹਨ। ਫਿਲਮ ਦੇ ਸੈੱਟ ‘ਤੇ ਕੰਮ ਕਰਨ ਮਗਰੋਂ ਅਸੀਂ ਚੰਗੇ ਦੋਸਤ ਬਣ ਗਏ। ਇਹ ਸਾਡੇ ਲਈ ਬਹੁਤ ਖਾਸ ਹੈ।” ਕੌਮੀ ਐਵਾਰਡ ਜੇਤੂ ਅਦਾਕਾਰ ਆਪਣੀ ਅਗਲੀ ਫਿਲਮ ‘ਹਿੱਟ’ ਦੀ ਵੀ ਉਡੀਕ ਕਰ ਰਿਹਾ ਹੈ, ਜਿਸ ਵਿੱਚ ਉਹ ਇੱਕ ਪੁਲੀਸ ਵਾਲੇ ਦਾ ਕਿਰਦਾਰ ਨਿਭਾਵੇਗਾ ਅਤੇ ਇਸ ਵਿੱਚ ਉਸ ਨਾਲ ਸਾਨੀਆ ਮਲਹੋਤਰਾ ਦਿਖਾਈ ਦੇਵੇਗੀ। ਰਾਓ ਨੇ ਨੈੱਟਫਲਿਕਸ ਆਧਾਰਿਤ ਫਿਲਮ ‘ਮੋਨਿਕਾ, ਓ ਮਾਈ ਡਾਰਲਿੰਗ’ ਦੀ ਸ਼ੂਟਿੰਗ ਵੀ ਨੇਪਰੇ ਚਾੜ੍ਹ ਲਈ ਹੈ, ਜਿਸ ਦੇ ਨਿਰਦੇਸ਼ਕ ਵਸਨ ਬਾਲਾ ਅਤੇ ਨਿਰਮਾਤਾ ਸ੍ਰੀਰਾਮ ਰਾਘਵਨ ਹਨ। ਇਸ ਤੋਂ ਇਲਾਵਾ ਰਾਓ ਦੀ ਆਉਣ ਵਾਲੀ ਚੌਥੀ ਫਿਲਮ ‘ਮਿਸਟਰ ਐਂਡ ਮਿਸਜ਼ ਮਾਹੀ’ ਹੈ, ਜਿਸ ਵਿੱਚ ਉਸ ਨੇ ‘ਰੂਹੀ’ ਦੀ ਅਦਾਕਾਰਾ ਜਾਹਨਵੀ ਕਪੂਰ ਨਾਲ ਕੰਮ ਕੀਤਾ ਹੈ। ਇਸ ਫਿਲਮ ਦਾ ਨਿਰਦੇਸ਼ਨ ‘ਗੁੰਜਨ ਸਕਸੈਨਾ: ਦਿ ਕਾਰਗਿਲ ਗਰਲ’ ਦੇ ਨਿਰਦੇਸ਼ਕ ਸ਼ਰਨ ਸ਼ਰਮਾ ਨੇ ਕੀਤਾ ਹੈ। ਫਿਲਮ ‘ਮਿਸਟਰ ਐਂਡ ਮਿਸਿਜ਼ ਮਾਹੀ’ ਦਾ ਨਿਰਮਾਣ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਨੇ ਕੀਤਾ ਹੈ, ਜੋ 7 ਅਕਤੂਬਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -