12.4 C
Alba Iulia
Monday, March 18, 2024

ਚਲਾਕ ਕਬੂਤਰ

Must Read


ਜੋਗਿੰਦਰ ਕੌਰ ਅਗਨੀਹੋਤਰੀ

ਸਾਵਣ ਦਾ ਮਹੀਨਾ ਸੀ। ਅਸਮਾਨ ਵਿੱਚ ਬੱਦਲ ਛਾਏ ਹੋਏ ਸਨ। ਠੰਢੀ ਹਵਾ ਚੱਲ ਰਹੀ ਸੀ। ਪੰਛੀ ਬਹੁਤ ਖ਼ੁਸ਼ ਸਨ। ਉਹ ਆਪਣਾ ਪੇਟ ਭਰਨ ਲਈ ਖੇਤਾਂ ਵਿੱਚੋਂ ਆਪਣਾ ਭੋਜਨ ਲੱਭ ਕੇ ਖਾ ਰਹੇ ਸਨ। ਕਿਧਰੇ ਘੁੱਗੀਆਂ, ਗੁਟਾਰਾਂ, ਕਬੂਤਰ ਤੇ ਕਿਧਰੇ ਚਿੜੀਆਂ ਤੇ ਹੋਰ ਪੰਛੀ। ਉਹ ਭੋਜਨ ਖਾਣ ਦੇ ਨਾਲ ਨਾਲ ਆਪਸ ਵਿੱਚ ਗੱਲਾਂ ਵੀ ਕਰ ਰਹੇ ਸਨ। ਇੰਨੇ ਨੂੰ ਇੱਕ ਕਾਂ ਉਨ੍ਹਾਂ ਦੇ ਉੱਤੋਂ ਦੀ ਲੰਘਿਆ ਤਾਂ ਚਿੜੀਆਂ ਡਰ ਗਈਆਂ। ਉਹ ਭੱਜ ਕੇ ਦੂਜੇ ਪੰਛੀਆਂ ਕੋਲ ਚਲੀਆਂ ਗਈਆਂ। ਇੱਕ ਵੱਡੇzwnj; ਕਬੂਤਰ ਨੇ ਉਨ੍ਹਾਂ ਨੂੰ ਪਿਆਰ ਨਾਲ ਪੁਚਕਾਰ ਕੇ ਕਿਹਾ, ”ਡਰਨਾ ਨ੍ਹੀਂ, ਸਾਡੇ ਹੁੰਦੇ।”

”ਸਾਨੂੰ ਕਾਂ ਤੋਂ ਬਹੁਤ ਡਰ ਲੱਗਦਾ ਹੈ।”

”ਪੁੱਤਰ, ਦੁਸ਼ਟ ਤੋਂ ਤਾਂ ਸਾਰੇ ਹੀ ਦੂਰ ਰਹਿਣਾ ਚਾਹੁੰਦੇ ਹਨ। ਉਸ ਨੇ ਕਿਹੜਾ ਕੋਈ ਚੰਗਾ ਕੰਮ ਕਰਨਾ ਹੁੰਦਾ ਹੈ।”

”ਤੁਸੀਂ ਤਾਂ ਵੱਡੇ ਓ।” ਨਿੱਕੀ ਚਿੜੀ ਨੇ ਕਿਹਾ।

”ਅਸੀਂ ਬੇਸ਼ੱਕ ਵੱਡੇ ਹਾਂ, ਪਰ ਇਸ ਦੀਆਂ ਕਾਲੀਆਂ ਕਰਤੂਤਾਂ ਤੋਂ ਸਾਨੂੰ ਵੀ ਡਰ ਲੱਗਦੈ। ਇਹ ਆਂਡੇ ਭੰਨ ਕੇ ਖਾ ਜਾਂਦਾ ਹੈ ਤੇ ਬੱਚੇ ਵੀ ਖਾ ਜਾਂਦਾ ਹੈ।”

ਚਿੜੀਆਂ ਚੁੱਪ ਕਰ ਗਈਆਂ।

”ਚਲਾ ਗਿਆ ਦੁਸ਼ਟ!” ਇੱਕ ਕਬੂਤਰ ਬੋਲਿਆ।

”ਆਪਣਾ ਪੇਟ ਖ਼ੁਸ਼ ਹੋ ਕੇ ਭਰੋ।” ਚਲਾਕ ਕਬੂਤਰ ਨੇ ਪੰਛੀਆਂ ਨੂੰ ਸਮਝਾਉਂਦੇ ਹੋਏ ਕਿਹਾ।

ਸਾਰੇ ਪੰਛੀ ਫਿਰ ਚੋਗਾ ਚੁਗਣ ਲੱਗ ਪਏ। ਛੋਟੀਆਂ ਚਿੜੀਆਂ ਨੂੰ ਸਿਆਣੇ ਕਬੂਤਰ ਨੇ ਆਪਣੇ ਕੋਲ ਬੁਲਾ ਲਿਆ ਤਾਂ ਕਿ ਉਹ ਵੱਡੇ ਪੰਛੀਆਂ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਅਤੇ ਡਰਨ ਨਾ। ਇੰਨੇ ਨੂੰ ਉਹੀ ਕਾਂ ਮੁੜ ਕੇ ਆਇਆ ਤੇ ਕਬੂਤਰਾਂ ਨੂੰ ਦੇਖ ਕੇ ਬੋਲਣ ਲੱਗਾ, ”ਗੁਲਾਮ ਤੇ ਗੋਲੇzwnj; ਚਲਾਕ ਬਣ ਗਏ।”

ਬੁੱਢੇ ਕਬੂਤਰ ਨੂੰ ਕਾਂ ਦੀ ਗੱਲ ਸੁਣ ਗਈ ਤੇ ਉਹ ਸਮਝ ਗਿਆ, ਪਰ ਦੂਜੇ ਕਬੂਤਰਾਂ ਨੂੰ ਕਾਂ ਦੀ ਗੱਲ ਸਮਝ ਨਾ ਆਈ। ਬਜ਼ੁਰਗ ਕਬੂਤਰ ਨੂੰ ਪਤਾ ਸੀ ਕਿ ਪਹਿਲੇ ਜ਼ਮਾਨੇ ਵਿੱਚ ਲੋਕ ਕਬੂਤਰਾਂ ਨੂੰ ਪਾਲਦੇ ਸਨ। ਉਹ ਲੋਕਾਂ ਦੀਆਂ ਚਿੱਠੀਆਂ ਪਹੁੰਚਾਉਣ ਦਾ ਕੰਮ ਕਰਦੇ ਸਨ। ਰਾਜੇ ਮਹਾਰਾਜਿਆਂ ਦੇ ਵੇਲੇ ਕਬੂਤਰ ਸੰਦੇਸ਼ਵਾਹਕ ਮੰਨੇ ਜਾਂਦੇ ਸਨ। ਅੱਜਕੱਲ੍ਹ ਵੀ ਚਿੱਟੇ ਕਬੂਤਰਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ। ਕਬੂਤਰਾਂ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਜੇਤੂ ਕਬੂਤਰਾਂ ਨੂੰ ਇਨਾਮ ਦਿੱਤੇ ਜਾਂਦੇ ਹਨ। ਜਿਨ੍ਹਾਂ ਨੂੰ ਉਨ੍ਹਾਂ ਦਾ ਮਾਲਕ ਪ੍ਰਾਪਤ ਕਰਦਾ ਹੈ। ਕਬੂਤਰਾਂ ਦਾ ਮਾਲਕ ਉਨ੍ਹਾਂ ਨੂੰ ਛੱਤਰੀ ਤੇ ਬਿਠਾ ਕੇ ਉੱਡਣਾzwnj; ਸਿਖਾਉਂਦਾ ਹੈ। ਚਿੱਟੇ ਕਬੂਤਰਾਂ ਨੂੰ ਚੀਨੇ ਵੀ ਕਿਹਾ ਜਾਂਦਾ ਹੈ।

ਬਜ਼ੁਰਗzwnj; ਕਬੂਤਰ ਨੂੰ ਕਾਂ ਦੀ ਗੱਲ ਬਹੁਤ ਬੁਰੀzwnj; ਲੱਗੀ। ਉਸ ਨੂੰ ਕਾਂ ‘ਤੇ ਬਹੁਤ ਗੁੱਸਾ ਆਇਆ, ਪਰ ਉਹ ਕੀ ਕਰਦਾ? ਕਾਂ ਬੋਲ ਕੇ ਉੱਡ ਗਿਆ ਸੀ। ਬਜ਼ੁਰਗ ਕਬੂਤਰ ਦਾ ਜੀਅ ਕਰਦਾ ਸੀ ਕਿ ਉਹ ਕਾਂ ਨੂੰ ਦੱਸੇ ਕਿ ਉਹ ਗ਼ੁਲਾਮ ਨਹੀਂ ਬਲਕਿ ਨੌਕਰੀ ਕਰਦੇ ਹਨ। ਹਰ ਕੋਈ ਕੰਮ ਕਰਕੇ ਹੀ ਪੇਟ ਪਾਲਦਾ ਹੈ। ਜਿਸ ਕੋਲ ਕੋਈ ਹੁਨਰ ਹੁੰਦਾ ਹੈ ਉਹ ਆਪਣਾ ਪੇਟ ਭਰਨ ਦੇ ਲਈ ਜ਼ਿਆਦਾ ਸਮਰੱਥ ਹੁੰਦਾ ਹੈ। ਬਜ਼ੁਰਗ ਕਬੂਤਰ ਨੂੰ ਆਪਣੀ ਨਸਲ ‘ਤੇ ਮਾਣ ਸੀ। ਉਹ ਆਪਣੇ ਭਰਾਵਾਂ ਨੂੰ ਮਿਹਨਤੀ ਅਤੇ ਮਾਲਕ ਦੇ ਵਫ਼ਾਦਾਰ ਸਮਝਦਾ ਸੀ।

ਸ਼ਾਮ ਹੋਈ ਤਾਂ ਸਭ ਪੰਛੀ zwnj;ਉਡਾਰੀ ਮਾਰ ਕੇ ਆਪੋ-ਆਪਣੇ ਆਲ੍ਹਣਿਆਂ ਨੂੰ ਉੱਡ ਗਏ। ਕਬੂਤਰ ਵੀ ਆਪਣੇ ਟਿਕਾਣੇ ‘ਤੇ ਆ ਕੇ ਬੈਠ ਗਏ। ਬਜ਼ੁਰਗ ਕਬੂਤਰ ਦੇ ਚਿਹਰੇ ‘ਤੇ ਚਿੰਤਾ ਦੀਆਂ ਲਕੀਰਾਂ ਨੂੰ ਦੇਖ ਕੇ ਸਾਰੇ ਕਬੂਤਰ ਉਦਾਸ ਹੋ ਗਏ। ਇੱਕ ਕਬੂਤਰ ਨੇ ਪੁੱਛਿਆ, ”ਬਾਪੂ ਜੀ, ਕੀ ਗੱਲ ਐ? ਤੁਸੀਂ ਉਦਾਸ ਕਿਉਂ ਹੋ?”

”ਕੋਈ ਗੱਲ ਨਹੀਂ ਬੇਟਾ।”

”ਨਹੀਂ ਬਾਪੂ ਜੀ। ਤੁਸੀਂ ਕੋਈ ਗੱਲ ਛੁਪਾ ਰਹੇ ਹੋ। ਮੈਨੂੰ ਲੱਗਦੈ ਤੁਹਾਨੂੰ ਕਾਂ ਦੀ ਗੱਲ ਮਹਿਸੂਸ ਹੋਈ ਹੈ।”

ਬਜ਼ੁਰਗ ਕਬੂਤਰ ਨੇ ਕੋਈ ਉੱਤਰ ਨਾ ਦਿੱਤਾ।

ਸਾਰੇ ਕਬੂਤਰਾਂ ਨੂੰ ਸ਼ੱਕ ਪੈ ਗਿਆ ਕਿ ਕਾਂ ਨੇ ਕੋਈ ਗੱਲ ਹੀ ਅਜਿਹੀ ਆਖੀ ਹੈ ਜਿਸ ਨਾਲ ਬਾਪੂ ਜੀ ਦੇ ਦਿਲ ਨੂੰ ਠੇਸ ਲੱਗੀ ਹੈ। ਉਨ੍ਹਾਂ ਨੇ ਆਪਣੇ ਬਾਪੂ ਜੀ ਨੂੰ ਫੇਰ ਪੁੱਛਿਆ, ”ਭਲਾ, ਕਾਂ ਕੀ ਕਹਿੰਦਾ ਸੀ?”

”ਆਪਾਂ ਮਾੜੇ ਬੰਦੇ ਦਾ ਮੁਕਾਬਲਾ ਨਹੀਂ ਕਰ ਸਕਦੇ।”

”ਉਹ ਬੋਲਿਆ ਕੀ ਸੀ?”

”ਉਹ ਕਹਿੰਦਾ ਸੀ ਕਿ ਅੱਜਕੱਲ੍ਹ ਗ਼ੁਲਾਮ ਤੇ ਗੋਲੇ ਵੀ ਚਲਾਕ ਬਣ ਗਏ।”

”ਕੌਣ ਗ਼ੁਲਾਮ, ਕੌਣ ਗੋਲੇ?”

”ਗੋਲੇ ਕੌਣ ਹੁੰਦੇ ਨੇ ਬਾਪੂ ਜੀ?” ਇੱਕ ਕਬੂਤਰ ਨੇ ਪੁੱਛਿਆ।

”ਗੋਲੇ ਨੌਕਰਾਂ ਨੂੰ ਕਿਹਾ ਜਾਂਦਾ ਹੈ।”

”ਅੱਛਾ, ਇਹ ਆਪਾਂ ਨੂੰ ਨੌਕਰ ਕਹਿੰਦਾ ਸੀ।”

”ਹਾਂ, ਪੁਰਾਣੇ ਸਮਿਆਂ ਵਿੱਚ ਵੀ ਅੱਜ ਵਾਂਗ ਕਬੂਤਰਾਂ ਨੂੰ ਪਾਲਿਆ ਜਾਂਦਾ ਸੀ। ਉਹ ਚਿੱਠੀਆਂ-ਪੱਤਰ ਪਹੁੰਚਾਉਣ ਦਾ ਕੰਮ ਕਰਦੇ ਸਨ। ਉਨ੍ਹਾਂ ਦੀ ਉਡਾਣ ਦੀ ਪਰਖ ਕਰਨzwnj; ਲਈ ਮੁਕਾਬਲੇ ਵੀ ਕਰਵਾਏ ਜਾਂਦੇ ਸਨ। ਜਿਸ ਦਾ ਕਬੂਤਰ ਜ਼ਿਆਦਾ ਦੇਰ ਤੱਕ ਉੱਡਦਾ ਰਹਿੰਦਾ ਤਾਂ ਉਸ ਨੂੰ ਇਨਾਮ ਤੇ ਤੋਹਫ਼ੇ ਦਿੱਤੇ ਜਾਂਦੇ ਸਨ। ਇਹ ਮੁਕਾਬਲੇ ਅੱਜਕੱਲ੍ਹ ਵੀ ਹੁੰਦੇ ਹਨ।”

”ਫਿਰ ਆਪਾਂ ਗ਼ੁਲਾਮ ਤੇ ਗੋਲੇ ਕਿਵੇਂ ਹੋਏ?”

”ਇਹ ਤਾਂ ਉਸ ਦੀ ਘਟੀਆ ਸੋਚਣੀ ਹੈ।”

”ਅਸੀਂ ਮਿਹਨਤੀ ਤੇ ਵਫ਼ਾਦਾਰ ਹਾਂ।”

”ਮਿਹਨਤ ਤੇ ਵਫ਼ਾਦਾਰੀ zwnj;ਕੁਝ ਲੋਕਾਂ ਨੂੰ ਪਸੰਦ ਨਹੀਂ ਹੁੰਦੀ।”

”ਕਾਂ ਨੇ ਅੱਜ ਤੱਕ ਕਿਹੜੇ ਚੰਗੇ ਕੰਮ ਕੀਤੇ ਨੇ?”

ਕਬੂਤਰ ਆਪੋ-ਆਪਣੇ ਵਿਚਾਰ ਦੇਣ ਲੱਗੇ।

”ਪਹਿਲੀ ਗੱਲ ਤਾਂ ਇਹ ਹੈ ਕਿ ਕਾਂ ਦਾ ਖਾਣ-ਪੀਣ ਚੰਗਾ ਨਹੀਂ। ਇਸ ਨੂੰ ਗੰਦਗੀ ਹੀ ਚੰਗੀ ਲੱਗਦੀ ਹੈ। ਵਧੀਆ ਚੀਜ਼ਾਂ ਇਸ ਨੂੰ zwnj;ਚੰਗੀਆਂ ਨਹੀਂ ਲੱਗਦੀਆਂ। ਦੂਜੇ ਨੰਬਰ ‘ਤੇ ਇਸ ਦੀ ਨੀਅਤ ਸਾਫ਼ ਨਹੀਂ, ਖੋਟੀ ਐ। ਇਹ ਮਾਸੂਮਾਂ ਦੇ ਹੱਥਾਂ ਵਿੱਚੋਂ ਰੋਟੀ ਖੋਹ ਕੇ ਖਾ ਜਾਂਦਾ ਹੈ।” ਬਜ਼ੁਰਗ ਕਬੂਤਰ ਨੇ ਦੱਸਿਆ।

”ਇਹੋ ਜਿਹੇ ਘਟੀਆ ਕੰਮ ਕਰਨ ਨਾਲੋਂ ਤਾਂ ਮਰਨਾ ਚੰਗੈ।” ਇੱਕ ਕਬੂਤਰ ਬੋਲਿਆ।

”ਇਹ ਵਫ਼ਾਦਾਰ ਨ੍ਹੀਂ। ਇਹ ਤਾਂ ਮਿੱਤਰ ਦੇ ਵੀ ਛਿੱਤਰ ਪਵਾ ਦਿੰਦਾ ਹੈ। ਇੱਕ ਵਾਰ ਇਹ ਹੰਸ ਨਾਲ ਜਾ ਰਿਹਾ ਸੀ। ਇਹ ਗਵਾਲੇ ਦੀ ਵਲਟੋਹੀ ਵਿੱਚ ਚੁੰਝ ਮਾਰ ਕੇ ਉੱਡ ਗਿਆ। ਹੰਸ ਵਿਚਾਰੇ ਦੇ ਕੁੱਟ ਪਈ।” ਬਜ਼ੁਰਗ ਕਬੂਤਰ ਨੇ ਆਪਣੀ ਗੱਲ ਦੀ ਪ੍ਰੋੜਤਾ ਕੀਤੀ।

”ਬਾਪੂ ਜੀ, ਫੇਰ ਤੁਸੀਂ ਕਿਉਂ ਉਦਾਸ ਹੋ? ਗੁਣਹੀਣ ਦਾ ਤਾਂ ਇਹੀ ਕੰਮ ਹੁੰਦੈ। ਉਸ ਨੇ ਤਾਂ ਕੁਝ ਨਾ ਕੁਝ ਕਹਿਣਾ ਹੀ ਹੁੰਦੈ।”

”ਦੁੱਖ ਤਾਂ ਏਸ ਗੱਲ ਦਾ ਐ ਕਿ ਬਿਨਾਂ ਕਿਸੇ ਗੱਲ ਤੋਂ ਹੀ ਬੋਲ ਕੇ ਉੱਡ ਗਿਆ।”

”ਬਾਪੂ ਜੀ, ਛੱਡੋ ਇਸ ਗੱਲ ਨੂੰ। ਮੂਰਖ ਤਾਂ ਇਵੇਂ ਹੀ ਕਰਦੇ ਨੇ।”

ਇੱਕ ਕਬੂਤਰ ਨੇ ਫੇਰ ਕਿਹਾ, ”ਨਾ ਮੂਰਖ ਕੁੱਟੇ ਤੋਂ ਸੁਧਰੇ, ਨਾ ਸਮਝੇ ਸਮਝਾਏ। ਆਪਣੇ ਕਪਟੀ ਬੋਲ ਬੋਲਕੇ, ਰਤਾ ਵੀ ਨਾ ਪਛਤਾਏ। ਸਿਆਣੇ ਬਹਿ ਕੇ ਸੋਚੀਂ ਪੈਂਦੇ, ਕੀzwnj; ਇਲਾਜ ਬਣਾਈਏ। ਇਹੋ ਜਿਹੇ ਮੂਰਖਾਂ ਨੂੰ ਦੱਸੋ ਕਿਵੇਂ zwnj;ਸਮਝਾਈਏ।”
ਸੰਪਰਕ: 94178-40323



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -