ਜਿਸ ਕਿਸੇ ਨੇ ਵੀ ਭਾਰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹ ਜਾਣਦਾ ਹੈ ਕਿ ਭਾਰ ਘਟਾਉਣ ਲਈ ਕੈਲੋਰੀਜ਼ ਦੀ ਇਨਟੇਕ ਨੂੰ ਘੱਟ ਕਰਨਾ ਅਹਿਮ ਹੈ। ਹਾਲਾਂਕਿ ਪਿਛਲੇ ਕੁੱਝ ਸਾਲਾਂ ‘ਚ ਕਈ ਅਧਿਐਨਾਂ ਨੇ ਸੰਕੇਤ ਦਿੱਤਾ ਹੈ ਕਿ ਇਹ ਅਹਿਮ ਨਹੀਂ ਕਿ ਤੁਸੀਂ ਕਿੰਨਾ ਅਤੇ ਕੀ ਖਾਂਦੇ ਹੋ? ਉਦਾਹਰਣ ਲਈ ਪ੍ਰਿਵੈਨਸ਼ਨ ਰਸਾਲੇ ‘ਚ 4 ਜਨਵਰੀ 2021 ਦਾ ਇੱਕ ਲੇਖ ਦੱਸਦਾ ਹੈ ਕਿ ਐਥਲੀਟਾਂ ਨੇ ਚੰਗਾ ਪ੍ਰਦਰਸ਼ਨ ਨੂੰ ਅਨੂਕੂਲਿਤ ਕਰਨ ਲਈ ਹਮੇਸ਼ਾ ਆਪਣੇ ਮੈਕ੍ਰੋਨਿਊਟ੍ਰਿਐਂਟਸ ‘ਤੇ ਧਿਆਨ ਦਿੱਤਾ ਹੈ। ਹਾਲ ਹੀ ‘ਚ ਮੈਕ੍ਰੋ-ਕੇਂਦਰਿਤ ਖੁਰਾਕ (ਜਿਸ ਲਚਕਦਾਰ ਡਾਈਟਿੰਗ) ਫ਼ਿਟਨੈੱਸ ਪ੍ਰਤੀ ਉਤਸਾਹੀ ਅਤੇ ਹੋਰ ਸਿਹਤ ਪ੍ਰਤੀ ਜਾਗਰੁਕ ਲੋਕਾਂ ਵਿਚਾਲੇ ਲੋਕਪ੍ਰਿਯ ਹੋ ਗਈ ਹੈ ਜੋ ਆਪਣੇ ਭਾਰ ਨੂੰ ਕੰਟਰੋਲ ‘ਚ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ। ਜਾਣਕਾਰ ਇਹ ਵੀ ਦੱਸਦੇ ਹਨ ਕਿ ਭਾਰ ਘਟਾਉਣ ਲਈ ਮੈਕ੍ਰੋਜ਼ ਕਾਫ਼ੀ ਨਹੀਂ ਸਗੋਂ ਸੂਖਮ ਪੋਸ਼ਕ ਤੱਤ, ਮੂਲ ਰੂਪ ਨਾਲ ਤੁਹਾਡੇ ਵਾਇਟਾਮਿਨਜ਼ ਅਤੇ ਖਣਿਜ ਤੁਹਾਡੇ ਸ਼ਰੀਰ ਲਈ ਅਹਿਮ ਹਨ। ਬਦਕਿਸਮਤੀ ਨਾਲ ਸ਼ਰੀਰ ਉਨ੍ਹਾਂ ਨੂੰ ਪੈਦਾ ਨਹੀਂ ਕਰਦਾ। ਜੇਕਰ ਉਚਿਤ ਮਾਤਰਾ ‘ਚ ਖਣਿਜਾਂ ਅਤੇ ਵਾਇਟਾਮਿਨਜ਼ ਨਾਲ ਭਰਪੂਰ ਖਾਣਾ ਨਹੀਂ ਲਿਆ ਜਾਂਦਾ ਤਾਂ ਉਨ੍ਹਾਂ ਦੀ ਕਮੀ ਨਾਲ ਗੰਭੀਰ ਵਿਕਾਰ ਹੋ ਸਕਦੇ ਹਨ। ਕਹਿੰਦੇ ਹਨ ਕਿ ਉਨ੍ਹਾਂ ਨੂੰ ਪ੍ਰਾਪਤ ਕਰਨ ਦਾ ਇਕਮਾਤਰ ਤਰੀਕਾ ਬਹੁਤ ਸਾਰੀ ਰੰਗੀਨ, ਸੰਪੂਰਣ ਖੁਰਾਕ ਖਾਣ ਨਾਲ ਹੈ। ਲਾਜ਼ਮੀ ਤੌਰ ‘ਤੇ ਤੁਹਾਡੇ ਪੋਸ਼ਣ ਦਾ ਵੱਡਾ ਹਿੱਸਾ ਸਾਬਤ ਅਨਾਜ, ਫ਼ਲੀਆਂ, ਲੀਨ ਪ੍ਰੋਟੀਨ, ਕੁੱਝ ਡੇਅਰੀ, ਚੰਗੀ ਫ਼ੈਟ, ਫ਼ਲਾਂ ਅਤੇ ਸਬਜ਼ੀਆਂ ਤੋਂ ਆਉਣਾ ਚਾਹੀਦਾ ਹੈ।
ਸ਼ਰੀਰ ਲਈ ਪ੍ਰਮੁੱਖ ਮੈਕ੍ਰੋਨਿਊਟ੍ਰਿਐਂਟਸ ਕੀ ਹਨ?
ਬੇਂਗਲੁਰੂ ਦੇ ਪੋਸ਼ਣ ਕੋਚ ਰਾਇਨ ਫ਼ਰਨੈਂਡੋ ਕਹਿੰਦੇ ਹਨ ਕਿ ਸ਼ਰੀਰ ਦੇ ਕੁਸ਼ਲਤਾਪੂਰਵਕ ਕੰਮ ਕਰਨ ਲਈ ਕਾਰਬੋਹਾਈਡ੍ਰੇਟਸ, ਪ੍ਰੋਟੀਨਜ਼ ਅਤੇ ਫ਼ੈਟ ਵਰਗੇ ਹਰੇਕ ਮੈਕ੍ਰੋਨਿਊਟ੍ਰਿਐਂਟਸ ਜ਼ਰੂਰੀ ਹਨ। ਉਦਾਹਰਣ ਲਈ, ਕਾਰਬੋਹਾਈਡ੍ਰੇਟਸ ਸ਼ਰੀਰ ਅਤੇ ਦਿਮਾਗ਼ ਨੂੰ ਊਰਜਾ ਪ੍ਰਦਾਨ ਕਰਦੇ ਹਨ। ਪ੍ਰੋਟੀਨਜ਼ ਸਾਡੇ ਸ਼ਰੀਰ ਦੇ ਨਿਰਮਾਣ ਖੰਡ ਹਨ ਅਤੇ ਇਮਊਨ ਸਿਸਟਮ ਦੀ ਮਦਦ ਕਰਦੇ ਹਨ। ਫ਼ੈਟ ਵਾਇਟਾਮਿਨਜ਼, ਐਵਜ਼ਰਵ, ਹੌਰਮੋਨ ਉਤਪਾਦਨ ਅਤੇ ਦਿਮਾਗ਼ ਦੇ ਵਿਕਾਸ ‘ਚ ਮਦਦ ਕਰਦੇ ਹਨ। ਪ੍ਰਮਾਣਿਤ ਭਾਰ ਘਟਾਉਣ ਦੇ ਮਾਹਿਰ ਅਤੇ ਖੇਡ ਪੋਸ਼ਣ ਮਾਹਿਰ ਜੈਪੁਰ ਦੇ ਰਹਿਣ ਵਾਲੇ ਰਜਤ ਜੈਨ ਕਹਿੰਦੇ ਹਨ, ਔਸਤਨ ਤੁਹਾਨੂੰ ਲਗਭਗ 45-60 ਫ਼ੀਸਦੀ ਕੈਲੋਰੀਜ਼ ਕਾਰਬੋਹਾਈਡ੍ਰੇਟਸ ਦੇ ਮਾਧਿਅਮ ਨਾਲ, 20-25 ਫ਼ੀਸਦੀ ਪ੍ਰੋਟੀਨਜ਼ ਅਤੇ 15-20 ਫ਼ੀਸਦੀ ਫ਼ੈਟ ਦਾ ਸੇਵਨ ਕਰਨਾ ਚਾਹੀਦਾ ਹੈ।
ਕਿਹੋ ਜਿਹੀ ਖੁਰਾਕ ਘੱਟ ਕਰ ਸਕਦੀ ਹੈ ਸ਼ਰੀਰ ਦੀ ਫ਼ੈਟ
ਉਦਾਹਰਣ ਦਿੰਦੇ ਹੋਏ ਜੈਨ ਕਹਿੰਦੇ ਹਨ ਕਿ ਇੱਕ ਵਿਅਕਤੀ ਜੋ ਬਿਹਤਰ ਬਲੱਡ ਸ਼ੂਗਰ ਕੰਟਰੋਲ ਪ੍ਰਾਪਤ ਕਰਨਾ ਚਾਹੁੰਦਾ ਹੈ ਅਤੇ ਸ਼ਰੀਰ ਦੀ ਵਾਧੂ ਫ਼ੈਟ ਗੁਵਾਉਣਾ ਨਹੀਂ ਚਾਹੁੰਦਾ, ਉਹ 35 ਫ਼ੀਸਦੀ ਕਾਬਰਜ਼, 30 ਫ਼ੀਸਦੀ ਫ਼ੈਟ ਅਤੇ 35 ਫ਼ੀਸਦੀ ਪ੍ਰੋਟੀਨ ਯੁਕਤ ਭੋਜਨ ਯੋਜਨਾ ‘ਤੇ ਫ਼ਾਇਦਾ ਹਾਸਿਲ ਕਰ ਸਕਦਾ ਹੈ। ਉਹ ਕਹਿੰਦੇ ਹਨ ਕਿ ਕੇਟੋਜੈਨਿਕ (ਕਾਰਬਜ਼ ਰਹਿਤ) ਖੁਰਾਕ ਦੀ ਪਾਲਣਾ ਕਰਨ ਵਾਲੇ ਨੂੰ ਜ਼ਿਆਦਾ ਫ਼ੈਟ ਅਤੇ ਘੱਟ ਕਾਰਬਜ਼ ਦੀ ਲੋੜ ਹੋਵੇਗੀ ਜਦਕਿ ਇੱਕ ਐਥਲੀਟ ਨੂੰ ਜ਼ਿਆਦਾ ਕਾਰਬਜ਼ ਦਾ ਸੇਵਨ ਦੀ ਲੋੜ ਹੋ ਸਕਦੀ ਹੈ।
ਮਾਹਿਰਾਂ ਮੁਤਾਬਕ ਮੈਕ੍ਰੋ ਕਾਉਂਟਿੰਗ ਦਾ ਸਭ ਤੋਂ ਵੱਡਾ ਲਾਭ ਲਚਕਪਨ ਅਤੇ ਸਹੂਲਤ ਪ੍ਰਦਾਨ ਕਰ ਸਕਦਾ ਹੈ। ਤੁਸੀਂ ਕੁੱਝ ਵੀ ਖਾ ਸਕਦੇ ਹੋ ਸ਼ਰਤ ਹੈ ਕਿ ਉਹ ਤੁਹਾਡੇ ਦੈਨਿਕ ਮੈਕ੍ਰੋ ਟੀਚਿਆਂ ‘ਚ ਫ਼ਿੱਟ ਹੋਵੇ। ਉਦਾਹਰਣ ਲਈ ਔਸਤਨ ਇੱਕ ਕੱਪ ਆਈਸਕ੍ਰੀਮ ‘ਚ ਲਗਭਗ 275-300 ਕੈਲੋਰੀਜ਼, 44 ਗ੍ਰਾਮ ਕਾਰਬੋਹਾਈਡ੍ਰੇਟਸ, 7 ਗ੍ਰਾਮ ਪ੍ਰੋਟੀਨ ਅਤੇ 7 ਗ੍ਰਾਮ ਫ਼ੈਟ ਹੁੰਦੀ ਹੈ। ਜੇਕਰ ਤੁਸੀਂ 1,500 ਕੈਲੋਰੀਜ਼ ਪੋਸ਼ਣ ਯੋਜਨਾ ‘ਤੇ ਹੋ, ਜਿਥੇ ਇਹ 40 ਫ਼ੀਸਦੀ ਕਾਰਬੋਹਾਈਡ੍ਰੇਟਸ ਤੋਂ, 30 ਫ਼ੀਸਦੀ ਪ੍ਰੋਟੀਨ ਤੋਂ ਅਤੇ 30 ਫ਼ੀਸਦੀ ਫ਼ੈਟ ਤੋਂ ਆਉਂਦੀ ਹੈ ਤਾਂ ਤੁਹਾਨੂੰ ਆਦਰਸ਼ ਰੂਪ ਤੋਂ ਰੋਜ਼ਾਨਾ 150 ਗ੍ਰਾਮ ਕਾਰਬੋਹਾਈਡ੍ਰੇਟਸ, 113 ਗ੍ਰਾਮ ਪ੍ਰੋਟੀਨ ਅਤੇ 50 ਗ੍ਰਾਮ ਫ਼ੈਟ ਦੀ ਲੋੜ ਹੈ।
ਜੇਕਰ ਤੁਸੀਂ ਉੱਪਰ ਬਿਆਨ ਕੀਤੇ ਕਿਸੇ ਵੀ ਮਸਲੇ ਤੋਂ ਪਰੇਸ਼ਾਨ ਹੋ ਜਾਂ ਕਿਸੇ ਗੁਪਤ ਰੋਗ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ। ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਿਤ ਕੀਤੀ ਜਾ ਚੁੱਕੀ ਹੈ ਕਿ ਪਿਛਲੇ 100 ਸਾਲਾਂ ‘ਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ, ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ਵਿੱਚ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਗਠੀਆ ਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਅੰਗ੍ਰੇਜ਼ੀ ਦਵਾਈਆਂ ਨਾਲ ਸਿਰਫ਼ ਕੁੱਝ ਹੱਦ ਤਕ ਕੰਟਰੋਲ ਹੀ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖ਼ਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਬਣਾਇਆ ਜਾ ਰਿਹਾ। ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣਾ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁੱਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ ਕੇ.ਬੀ.ਨਾਲ 416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ਵਿੱਚ ਲੱਗਾ ਸੂਰਜਵੰਸ਼ੀ ਦਵਾਖ਼ਾਨੇ ਦਾ ਇਸ਼ਤਿਹਾਰ ਦੇਖੋ।
Must Read
- Advertisement -
More Articles Like This
- Advertisement -