12.4 C
Alba Iulia
Friday, December 22, 2023

ਸ਼ੂਗਰ ਨੂੰ ਕੰਟਰੋਲ ਕਨਰ ਦੇ ਦੇਸੀ ਨੁਸਖ਼ੇ

Must Read

ਅਜੌਕੇ ਸਮੇਂ ‘ਚ ਸ਼ੂਗਰ ਇੱਕ ਆਮ ਬੀਮਾਰੀ ਬਣ ਗਈ ਹੈ ਜੋ ਕਿਸੇ ਨੂੰ ਵੀ ਹੋ ਸਕਦੀ ਹੈ। ਇਸ ਨੂੰ ਹਲਕੇ ‘ਚ ਲੈਣਾ ਸ਼ਰੀਰ ਲਈ ਖ਼ਤਰਨਾਕ ਹੋ ਸਕਦਾ ਹੈ ਕਿਉਂਕਿ ਅਨ-ਕੰਟਰੋਲ ਹੋਈ ਸ਼ੂਗਰ ਅੱਖਾਂ ਦੀ ਰੌਸ਼ਨੀ ਖੋਹ ਸਕਦੀ ਹੈ। ਇਸ ਤੋਂ ਇਲਾਵਾ ਸ਼ੂਗਰ ਕਿਡਨੀ, ਸ਼ਰੀਰ ਦੇ ਮਹਤੱਵਪੂਰਨ ਅੰਗਾਂ ਅਤੇ ਦਿਲ ‘ਤੇ ਵੀ ਬੁਰਾ ਅਸਰ ਪਾਉਂਦੀ ਹੈ। ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਲੱਗਦਾ ਹੈ ਸ਼ੂਗਰ ਜ਼ਿਆਦਾ ਮਿੱਠਾ ਖਾਣ ਨਾਲ ਹੁੰਦੀ ਹੈ ਜਦੋਂਕਿ ਇਹ ਇਕਲੌਤਾ ਕਾਰਨ ਨਹੀਂ। ਸ਼ੂਗਰ ਹੋਣ ਦਾ ਦੂਸਰੇ ਮੁੱਖ ਕਾਰਨਾਂ ‘ਚ ਸਟਰੈੱਸ ਅਤੇ ਚਿੰਤਾ ਹੈ। ਦੂਜੇ ਪਾਸੇ ਕਿਤੇ ਨਾ ਕਿਤੇ ਵਿਗੜ ਰਿਹਾ ਸਾਡਾ ਲਾਈਫ਼ ਸਟਾਈਲ। ਦੱਸ ਦੇਈਏ ਕਿ ਸ਼ੂਗਰ ਦੋ ਤਰ੍ਹਾਂ ਦੀ ਹੁੰਦੀ ਹੈ: ਟਾਈਪ ਵੰਨ ਅਤੇ ਟਾਈਪ ਟੂ। ਟਾਈਪ ਵੰਨ ਤਰ੍ਹਾਂ ਦੀ ਸ਼ੂਗਰ ‘ਚ ਇਨਸੁਲਿਨ ਬਣਨਾ ਘੱਟ ਜਾਂ ਬੰਦ ਹੋ ਜਾਂਦਾ ਹੈ ਜਦੋਂਕਿ ਟਾਈਪ-ਟੂ ‘ਚ ਸ਼ੂਗਰ ਦਾ ਪੱਧਰ ਵੱਧ ਜਾਂਦਾ ਹੈ ਜਿਸ ਨੂੰ ਕੰਟਰੋਲ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ। ਸ਼ੂਗਰ ਕੰਟਰੋਲ ਨਾ ਹੋਣ ਕਾਰਨ ਵਿਅਕਤੀ ਦੀ ਜਾਨ ਵੀ ਜਾ ਸਕਦੀ ਹੈ।
ਸ਼ੂਗਰ ਨੂੰ ਕਿੰਝ ਕਰੀਏ ਕੰਟਰੋਲ
ਬਹੁਤ ਸਾਰੇ ਲੋਕ ਅਜਿਹੇ ਹਨ ਜੋ ਸ਼ੂਗਰ ਦੀ ਦਵਾਈ ਤਾਂ ਖਾ ਲੈਂਦੇ ਹਨ ਪਰ ਖਾਣੇ ਦਾ ਪਰਹੇਜ਼ ਨਹੀਂ ਕਰਦੇ। ਇਸ ‘ਚ ਖਾਣ-ਪੀਣ ਦਾ ਪਰਹੇਜ਼ ਰੱਖਣਾ ਜ਼ਿਆਦਾ ਮਾਇਨੇ ਰੱਖਦਾ ਹੈ। ਸ਼ੂਗਰ ਦਾ ਸ਼ਿਕਾਰ ਹੋਣ ਦੇ ਬਾਅਦ ਮਿੱਠਾ ਅਤੇ ਹੋਰ ਚੀਜ਼ਾਂ ‘ਤੇ ਕੰਟਰੋਲ ਕਰਨਾ ਪੈਂਦਾ ਹੈ ਕਿਉਂਕਿ ਇਹ ਸ਼ੂਗਰ ਦੇ ਪੱਧਰ ਨੂੰ ਵਧਾ ਦਿੰਦੀ ਹੈ।
ਸ਼ੂਗਰ ‘ਚ ਕੀ ਖਾਣਾ ਹੈ ਜ਼ਰੂਰੀ?
ਸ਼ੂਗਰ ‘ਚ ਮਰੀਜ਼ ਨੂੰ ਫ਼ਾਈਬਰ ਯੁਕਤ ਆਹਾਰ ਦੀ ਵਰਤੋਂ ਜ਼ਿਆਦਾ ਕਰਨੀ ਚਾਹੀਦੀ ਹੈ। ਸਬਜ਼ੀਆਂ ‘ਚ ਸ਼ਿਮਲਾ ਮਿਰਚਾਂ, ਗਾਜਰਾਂ, ਪਾਲਕ, ਬ੍ਰੋਕਲੀ, ਕਰੇਲਾ, ਮੂਲੀਆਂ, ਟਮਾਟਰ, ਸ਼ਲਗਮ, ਕੱਦੂ, ਤੋਰੀਆਂ, ਪਰਵਲ, ਆਦਿ ਖਾਓ। ਦਿਨ ‘ਚ ਇੱਕ ਵਾਰ ਦਾਲ ਅਤੇ ਦਹੀ ਦੀ ਵਰਤੋਂ ਕਰੋ। ਨਾਲ ਹੀ ਫ਼ਲਾਂ ‘ਚ ਜਾਮੁਨ, ਅਮਰੂਦ, ਪਪੀਤਾ, ਔਲੇ ਅਤੇ ਸੰਤਰੇ ਦੀ ਵਰਤੋਂ ਕਰ ਸਕਦੇ ਹੋ। ਇਸ ਤੋਂ ਇਲਾਵਾ ਡਾਈਟ ‘ਚ ਸਾਬਤ ਅਨਾਜ, ਰੌਂਗੀ, ਫ਼ਿੱਕਾ ਦੁੱਧ, ਦਲੀਆ, ਬਰਾਊਨ ਰਾਈਸ, ਆਦਿ ਲਓ।
ਕਿਸ ਚੀਜ਼ ਤੋਂ ਰਹੋ ਦੂਰ?
ਕੇਲਾ, ਅੰਗੂਰ, ਅੰਬ, ਲੀਚੀ, ਤਰਬੂਜ਼ ਅਤੇ ਜ਼ਿਆਦਾ ਮਿੱਠਾ ਫ਼ਲ ਨਾ ਖਾਓ। ਇਸ ਨਾਲ ਸ਼ੂਗਰ ਦੇ ਰੋਗੀ ਨੂੰ ਨੁਕਸਾਨ ਹੋ ਸਕਦਾ ਹੈ। ਇਸ ਦੇ ਇਲਾਵਾ ਫ਼ਰੂਟ, ਜੂਸ, ਕੋਲਡ ਡਰਿੰਕ, ਕਿਸ਼ਮਿਸ਼, ਪ੍ਰੋਸੈੱਸਡ ਫ਼ੂਡਜ਼, ਮਸਾਲੇਦਾਰ ਭੋਜਨ, ਚੀਨੀ, ਫ਼ੈਟ ਮੀਟ, ਵ੍ਹਾਈਟ ਪਾਸਤਾ, ਸਫ਼ੇਦ ਚੌਲ, ਆਲੂ, ਚੁਕੰਦਰ, ਸ਼ਕਰਕੰਦੀ, ਟ੍ਰਾਂਸਫ਼ੈਟ ਅਤੇ ਡਿੱਬਾਬੰਦ ਭੋਜਨ ਤੋਂ ਵੀ ਪਰਹੇਜ਼ ਕਰੋ।
ਸ਼ੂਗਰ ਦੇ ਮਰੀਜ਼ ਜ਼ਰੂਰ ਅਪਨਾਉਣ ਇਹ ਦੇਸੀ ਨੁਸਖ਼ੇ
ਅਮਰੂਦ ਦੀਆਂ ਪੱਤੀਆਂ ਨੂੰ ਪਾਣੀ ‘ਚ ਉਬਾਲੋ, ਅਤੇ ਇਸ ਪਾਣੀ ਦੀ ਵਰਤੋਂ ਤੁਸੀਂ ਦਿਨ ‘ਚ ਦੋ ਵਾਰ ਕਰੋ ਤੁਹਾਨੂੰ ਫ਼ਰਕ ਦਿਸੇਗਾ। ਜਾਮੁਨ ਦੀ ਗੁਠਲੀ ਦਾ ਚੂਰਨ ਬਣਾ ਕੇ ਖ਼ਾਲੀ ਪੇਟ ਕੋਸੇ ਪਾਣੀ ਦੇ ਨਾਲ ਵਰਤੋਂ ਕਰੋ। ਇਸ ਨਾਲ ਸ਼ੂਗਰ ਕੰਟਰੋਲ ਕਰਨ ‘ਚ ਮਦਦ ਮਿਲੇਗੀ। ਦਾਲਚੀਨੀ ਪਾਊਡਰ ਨੂੰ ਕੋਸੇ ਪਾਣੀ ਨਾਲ ਲਓ। ਸਵੇਰੇ ਖ਼ਾਲੀ ਢਿੱਡ 2-3 ਤੁਲਸੀ ਦੀਆਂ ਪੱਤੀਆਂ ਚਬਾਓ। ਤੁਸੀਂ ਚਾਹੇ ਤਾਂ ਤੁਲਸੀ ਦਾ ਰਸ ਵੀ ਪੀ ਸਕਦੇ ਹੋ। ਇਸ ਨਾਲ ਬਲੱਡ ਸ਼ੂਗਰ ਲੈਵਲ ਕੰਟਰੋਲ ਹੋਵੇਗਾ। ਕਰੇਲੇ ਦਾ ਜੂਸ ਅਤੇ ਨਿੰਮ ਦਾ ਪਾਣੀ ਵੀ ਸ਼ੂਗਰ ਨੂੰ ਜੜ੍ਹ ਤੋਂ ਖ਼ਤਮ ਕਰ ਦਿੰਦਾ ਹੈ।
ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ: ਖ਼ੂਬ ਪੀਓ ਪਾਣੀ। ਹੈਲਦੀ ਖਾਓ। ਭਾਰ ਨੂੰ ਕੰਟਰੋਲ ‘ਚ ਰੱਖੋ। ਤਨਾਅ ਤੋਂ ਦੂਰ ਰਹੋ। ਫ਼ਿਜ਼ੀਕਲ ਐਕਟੀਵਿਟੀਜ਼ ਜ਼ਰੂਰ ਕਰੋ। ਸਿਗਰਟਨੋਸ਼ੀ, ਤੰਬਾਕੂ ਆਦਿ ਦੀ ਸੇਵਨ ਨਾ ਕਰੋ। ਜਿੰਨੀ ਚਿੰਤਾ ਅਤੇ ਡਿਪ੍ਰੈੱਸ਼ਨ ਤੋਂ ਦੂਰ ਰਹੋਗੇ ਓਨਾ ਹੀ ਇਸ ਬੀਮਾਰੀ ਤੋਂ ਬਚੇ ਰਹੋਗੇ।
ਜੇਕਰ ਤੁਸੀਂ ਉੱਪਰ ਬਿਆਨ ਕੀਤੇ ਕਿਸੇ ਵੀ ਮਸਲੇ ਤੋਂ ਪਰੇਸ਼ਾਨ ਹੋ ਜਾਂ ਕਿਸੇ ਗੁਪਤ ਰੋਗ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ। ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਿਤ ਕੀਤੀ ਜਾ ਚੁੱਕੀ ਹੈ ਕਿ ਪਿਛਲੇ 100 ਸਾਲਾਂ ‘ਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ, ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ਵਿੱਚ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਗਠੀਆ ਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਅੰਗ੍ਰੇਜ਼ੀ ਦਵਾਈਆਂ ਨਾਲ ਸਿਰਫ਼ ਕੁੱਝ ਹੱਦ ਤਕ ਕੰਟਰੋਲ ਹੀ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖ਼ਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਬਣਾਇਆ ਜਾ ਰਿਹਾ। ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣਾ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁੱਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ ਕੇ.ਬੀ.ਨਾਲ 416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ਵਿੱਚ ਲੱਗਾ ਸੂਰਜਵੰਸ਼ੀ ਦਵਾਖ਼ਾਨੇ ਦਾ ਇਸ਼ਤਿਹਾਰ ਦੇਖੋ।

- Advertisement -
- Advertisement -
Latest News

ਅਮਰੀਕਾ :ਆਇੳਵਾ ਸੂਬੇ ਦੀ ਕੈਸ ਕਾਉਂਟੀ ਵਿੱਚ ਇੰਟਰਸਟੇਟ ਰੂਟ 80 ਤੇ ਹੋਏ ਰੋਲਓਵਰ ਹਾਦਸੇ ਵਿੱਚ ਪੰਜਾਬੀ ਟਰੱਕ ਡਰਾਈਵਰ ਦੀ ਮੌਤ

ਅਮਰੀਕਾ :ਆਇੳਵਾ ਸੂਬੇ ਦੀ ਕੈਸ ਕਾਉਂਟੀ ਵਿੱਚ ਇੰਟਰਸਟੇਟ ਰੂਟ 80 ਤੇ ਹੋਏ ਰੋਲਓਵਰ ਹਾਦਸੇ ਵਿੱਚ ਪੰਜਾਬੀ ਟਰੱਕ ਡਰਾਈਵਰ...
- Advertisement -

More Articles Like This

- Advertisement -