12.4 C
Alba Iulia
Monday, April 29, 2024

ਗੀਤ ‘ਚੋਰੀ’ ਦੀ ਸ਼ੂਟਿੰਗ ਸਮੇਂ ਮੈਨੂੰ ਬਹੁਤ ਤੇਜ਼ ਬੁਖਾਰ ਸੀ: ਨਿੱਕੀ

Must Read


ਮੁੰਬਈ: ‘ਬਿੱਗ ਬੌਸ ਸੀਜ਼ਨ-14’ ਨਾਲ ਮਸ਼ਹੂਰ ਹੋਈ ਅਦਾਕਾਰਾ ਨਿੱਕੀ ਤੰਬੋਲੀ ਨੇ ਆਖਿਆ ਕਿ ਉਸ ਨੇ 102 ਡਿਗਰੀ ਸੈਲਸੀਅਸ ਬੁਖਾਰ ਹੋਣ ਦੇ ਬਾਵਜੂਦ ਆਪਣੇ ਆਉਣ ਵਾਲੇ ਗੀਤ ‘ਚੋਰੀ’ ਦੀ ਸ਼ੂਟਿੰਗ ਕੀਤੀ ਸੀ। ‘ਖਤਰੋਂ ਕੇ ਖਿਲਾੜੀ ਸੀਜ਼ਨ-11’ ਦਾ ਹਿੱਸਾ ਰਹਿ ਚੁੱਕੀ 26 ਸਾਲਾ ਅਦਾਕਾਰਾ ਨਿੱਕੀ ਨੇ ਕਿਹਾ, ”ਮੈਂ ਉਨ੍ਹਾਂ ਚੀਜ਼ਾਂ ‘ਤੇ ਕੰਮ ਵਿੱਚ ਭਰੋਸਾ ਰੱਖਦੀ ਹਾਂ, ਜਿਹੜੀਆਂ ਮੈਨੂੰ ਪ੍ਰੇਰਿਤ ਕਰਦੀਆਂ ਹਨ। ਇਸ ਗੀਤ ਦੀ ਸ਼ੂਟਿੰਗ ਮੇਰੇ ਲਈ ਇਕ ਯਾਦਗਾਰੀ ਤਜਰਬਾ ਹੈ।” ਜ਼ਿਕਰਯੋਗ ਹੈ ਕਿ ਨਿੱਕੀ ਤੰਬੋਲੀ ਤੇਲਗੂ ਫਿਲਮ ‘ਚਿਕਤੀ ਗਡੀਲੋ ਚਿਤਕੋਟਡੂ’, ਤਾਮਿਲ ਫਿਲਮ ‘ਕੰਚਨ 3’ ਵਿੱਚ ਭੂਮਿਕਾ ਨਿਭਾਅ ਚੁੱਕੀ ਹੈ, ਪਰ ਉਹ ਟੀਵੀ ਸ਼ੋਅ ਬਿੱਗ ਬੌਸ-14 ਨਾਲ ਪ੍ਰਸਿੱਧ ਹੋਈ ਸੀ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -