12.4 C
Alba Iulia
Saturday, May 18, 2024

ਛੋਰੀ 2: ਤੋਂ ਨੁਸਰਤ ਤੇ ਸੋਹਾ ਦੀ ਪਹਿਲੀ ਝਲਕ ਜਾਰੀ

Must Read


ਮੁੰਬਈ: 2021 ਵਿੱਚ ਆਈ ਅਦਾਕਾਰਾ ਨੁਸਰਤ ਭਰੁਚਾ ਦੀ ਫਿਲਮ ‘ਛੋਰੀ’ ਦੇ ਅਗਲੇ ਭਾਗ ਦੀ ਸ਼ੂਟਿੰਗ ਵੀ ਅਦਾਕਾਰਾ ਨੇ ਮੁਕੰਮਲ ਕਰ ਲਈ ਹੈ। ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਇਸ ਭੂਤੀਆ ਫਿਲਮ ਵਿੱਚ ਅਦਾਕਾਰਾ ਸੋਹਾ ਅਲੀ ਖ਼ਾਨ ਦੀ ਪਹਿਲੀ ਝਲਕ ਵੀ ਸਾਂਝੀ ਕੀਤੀ ਹੈ। ਨੁਸਰਤ ਨੇ ਲਿਖਿਆ ਹੈ, ‘ਫਿਲਮ ‘ਛੋਰੀ 2′ ਦੇ ਸੈੱਟ ਤੋਂ ਸੋਹਾ ਅਲੀ ਖ਼ਾਨ ਦੀ ਦਿਲ ਦਹਿਲਾ ਦੇਣ ਵਾਲੀ ਝਲਕ। ਫਿਲਮ ਦੀ ਸ਼ੂਟਿੰਗ ਮੁਕੰਮਲ ਹੋ ਚੁੱਕੀ ਹੈ।’ ਪ੍ਰਾਪਤ ਜਾਣਕਾਰੀ ਅਨੁਸਾਰ ਫਿਲਮ ‘ਛੋਰੀ’ 2017 ਵਿੱਚ ਆਈ ਵਿਸ਼ਾਲ ਫੁਰੀਆ ਦੀ ਮਰਾਠੀ ਫਿਲਮ ‘ਲਾਪਾਛਾਪੀ’ ਦਾ ਹਿੰਦੀ ਰੀਮੇਕ ਸੀ। ਇਸ ਫਿਲਮ ਦੀ ਕਹਾਣੀ ਪਿਛਲੇ ਭਾਗ ਦੇ ਅੰਤ ਤੋਂ ਸ਼ੁਰੂ ਹੁੰਦੀ ਹੈ ਤੇ ਫਿਲਮ ਵਿੱਚ ਪਿਛਲੇ ਕੁਝ ਕਿਰਦਾਰਾਂ ਸਣੇ ਨਵੇਂ ਕਿਰਦਾਰ ਵੀ ਲਏ ਗਏ ਹਨ। ‘ਛੋਰੀ 2’ ਵਿੱਚ ਪੱਲਵੀ ਪਾਟਿਲ ਤੇ ਸੌਰਭ ਗੋਇਲ ਵੀ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ। ਗੁਲਸ਼ਨ ਕੁਮਾਰ ਤੇ ਟੀ-ਸੀਰੀਜ਼ ਵੱਲੋਂ ਪੇਸ਼ ਕੀਤੀ ਜਾ ਰਹੀ ਇਹ ਫਿਲਮ ਅਬੁਨਦੰਤੀਆ ਐਂਟਰਟੇਨਮੈਂਟ ਤੇ ਸਾਈਕੋ ਪ੍ਰੋਡਕਸ਼ਨ ਵੱਲੋਂ ਬਣਾਈ ਗਈ ਹੈ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -