12.4 C
Alba Iulia
Saturday, May 11, 2024

‘ਮਡਗਾਉਂ ਐਕਸਪ੍ਰੈੱਸ’ ਦੀ ਸ਼ੂਟਿੰਗ ਇਕ ਸਾਲ ਬਾਅਦ ਮੁਕੰਮਲ

Must Read


ਮੁੰਬਈ: ਅਦਾਕਾਰ ਕੁਨਾਲ ਖੇਮੂ ਹੁਣ ਨਿਰਦੇਸ਼ਕ ਵੀ ਬਣ ਗਿਆ ਹੈ। ਉਸ ਦੇ ਨਿਰਦੇਸ਼ਨ ਹੇਠ ਬਣਨ ਵਾਲੀ ਪਹਿਲੀ ਫਿਲਮ ‘ਮਡਗਾਉਂ ਐਕਸਪ੍ਰੈੱਸ’ ਦੀ ਸ਼ੂਟਿੰਗ ਮੁਕੰਮਲ ਹੋ ਚੁੱਕੀ ਹੈ। ਇਸ ਫਿਲਮ ਦੀ ਸ਼ੂਟਿੰਗ ਇਕ ਸਾਲ ਵਿਚ ਪੂਰੀ ਹੋਈ ਹੈ। ਕੁਨਾਲ ਨੇ ਸ਼ੂਟਿੰਗ ਮੁਕੰਮਲ ਹੋਣ ਸਬੰਧੀ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਹਨ। ਉਸ ਨੇ ਕੈਪਸ਼ਨ ਵਿੱਚ ਲਿਖਿਆ, ‘ਫਿਲਮ ਦੀ ਸ਼ੂਟਿੰਗ ਮੁਕੰਮਲ! #ਮਡਗਾਉਂ ਐਕਸਪ੍ਰੈੱਸ, ਇਸ ਫਿਲਮ ਦੀ ਯਾਤਰਾ ਬਹੁਤ ਸ਼ਾਨਦਾਰ ਰਹੀ ਹੈ ਅਤੇ ਮੈਂ ਰਿਤੇਸ਼, ਫਰਹਾਨ ਅਖਤਰ ਤੋਂ ਬਿਨਾਂ ਇਸ ਨੂੰ ਮੁਕੰਮਲ ਨਹੀਂ ਕਰ ਸਕਦਾ ਸਾਂ ਜਿਨ੍ਹਾਂ ਨਾ ਸਿਰਫ ਮੇਰੀ ਸਕ੍ਰਿਪਟ ਵਿੱਚ ਵਿਸ਼ਵਾਸ ਕੀਤਾ ਬਲਕਿ ਮੈਨੂੰ ਉਤਸ਼ਾਹਿਤ ਵੀ ਕੀਤਾ ਕਿ ਮੈਂ ਇਸ ਫਿਲਮ ਦਾ ਨਿਰਦੇਸ਼ਨ ਕਰਾਂ। ਫਿਲਮ ਦੇ ਉਨ੍ਹਾਂ ਅਦਾਕਾਰਾਂ ਦਾ ਵੀ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਫਿਲਮ ਦੇ ਕਿਰਦਾਰਾਂ ਨੂੰ ਬਹੁਤ ਵਧੀਆ ਢੰਗ ਦੀ ਅਦਾਕਾਰੀ ਨਾਲ ਸਿਰੇ ਚੜ੍ਹਾਇਆ ਹੈ।’ ਇਹ ਫਿਲਮ ਐਕਸਲ ਐਂਟਰਟੇਨਮੈਂਟ ਵੱਲੋਂ ਬਣਾਈ ਜਾ ਰਹੀ ਹੈ ਜਿਸ ਦੇ ਮਾਲਕ ਫਰਹਾਨ ਅਖਤਰ ਅਤੇ ਰਿਤੇਸ਼ ਸਿਧਵਾਨੀ ਹਨ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -