12.4 C
Alba Iulia
Saturday, May 18, 2024

ਅਨੁਸ਼ਕਾ ਤੇ ਵਿਰਾਟ ਨੇ ਬੰਗਲੂਰੂ ’ਚ ਰੈਸਤਰਾਂ ਦੇ ਸਟਾਫ਼ ਨਾਲ ਖਿਚਵਾਈ ਤਸਵੀਰ

Must Read


ਮੁੰਬਈ: ਬੌਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਕ੍ਰਿਕਟ ਖਿਡਾਰੀ ਵਿਰਾਟ ਕੋਹਨੀ ਨੇ ਹਾਲ ਹੀ ਵਿੱਚ ਬੰਗਲੂਰੂ ਵਿਚ ਇੱਕ ਮਸ਼ਹੂਰ ਰੈਸਤਰਾਂ ਵਿੱਚ ਦੁਪਹਿਰ ਦਾ ਭੋਜ ਕੀਤਾ ਅਤੇ ਬਾਅਦ ਵਿਚ ਰੈਸਤਰਾਂ ਦੇ ਅਮਲੇ ਨਾਲ ਇੱਕ ਤਸਵੀਰ ਖਿਚਵਾਈ। ਆਪਣੇ ਚਾਹੁਣ ਵਾਲਿਆਂ ਵੱਲੋਂ ‘ਵਿਰੂਸ਼ਕਾ’ ਦੇ ਨਾਂ ਨਾਲ ਸੱਦੀ ਜਾਂਦੀ ਇਸ ਜੋੜੀ ਨੇ ਸੋਸ਼ਲ ਮੀਡੀਆ ਅਕਾਊਂਟ ‘ਤੇ ਹੋਰ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਅਨੁਸ਼ਕਾ ਨੇ ਸਫ਼ੈਦ ਰੰਗ ਦੀ ਇੱਕ ਲੰਬੀ ਪੁਸ਼ਾਕ ਤੇ ਵਿਰਾਟ ਨੇ ਜੀਨ ਨਾਲ ਹਲਕੇ ਨੀਲੇ ਰੰਗ ਦੀ ਟੀ-ਸ਼ਰਟ ਪਹਿਨੀ ਹੋਈ ਹੈ। ਦੋਵਾਂ ਨਾਲ ਰੈਸਤਰਾਂ ਦਾ ਸਟਾਫ਼ ਵੀ ਦਿਖਾਈ ਦੇ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਮੌਕੇ ਅਨੁਸ਼ਕਾ ਦਾ ਪਰਿਵਾਰ ਤੇ ਹੋਰ ਰਿਸ਼ਤੇਦਾਰ ਵੀ ਹਾਜ਼ਰ ਸਨ। ਖਾਣਾ ਖਾਣ ਮੌਕੇ ਅਨੁਸ਼ਕਾ ਨੇ ਖਾਣੇ ਅਤੇ ਆਪਣੇ ਪਰਿਵਾਰ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਰੈਸਤਰਾਂ ਵੱਲੋਂ ਵੀ ਆਪਣੇ ਇੰਸਟਾਗ੍ਰਾਮ ਪੇਜ ‘ਤੇ ਵਿਸ਼ੇਸ਼ ਮਹਿਮਾਨਾਂ ਨਾਲ ਬਿਤਾਏ ਪਲਾਂ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ ਗਿਆ, ‘ਵਿਰਾਟ ਕੋਹਲੀ ਜੀ ਤੁਹਾਡੀ ਤੇ ਤੁਹਾਡੇ ਪਰਿਵਾਰ ਦੀ ਮਹਿਮਾਨ-ਨਿਵਾਜ਼ੀ ਕਰਕੇ ਬਹੁਤ ਖੁਸ਼ੀ ਹੋਈ… ਮੁੜ ਤੁਹਾਡੀ ਉਡੀਕ ਰਹੇਗੀ।’ -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -