12.4 C
Alba Iulia
Tuesday, May 14, 2024

ਮਨੋਜ ਬਾਜਪਾਈ ਦੀ ਫ਼ਿਲਮ ‘ਬੰਦਾ’ ਜ਼ੀ5 ’ਤੇ ਹੋਵੇਗੀ ਰਿਲੀਜ਼

Must Read


ਮੁੰਬਈ: ਬੌਲੀਵੁੱਡ ਅਦਾਕਾਰ ਮਨੋਜ ਬਾਜਪਾਈ ਦੀ ਫਿਲਮ ‘ਬੰਦਾ’ ਓਟੀਟੀ ‘ਤੇ ਰਿਲੀਜ਼ ਹੋਵੇਗੀ। ਇਹ ਮਨੋਜ ਦੀ ਓਟੀਟੀ ‘ਤੇ ਰਿਲੀਜ਼ ਹੋਣ ਵਾਲੀ ਤੀਜੀ ਫਿਲਮ ਹੈ। ਇਸ ਤੋਂ ਪਹਿਲਾਂ ਮਨੋਜ ਦੀਆਂ ਓਟੀਟੀ ਪਲੇਟਫਾਰਮ ‘ਤੇ ਫਿਲਮਾਂ ‘ਸਾਇਲੈਂਸ…. ਕੈਨ ਯੂ ਹੀਅਰ ਇਟ’ ਅਤੇ ‘ਡਾਇਲ 100’ ਸਫ਼ਲ ਰਹੀਆਂ ਸਨ। ਫ਼ਿਲਮ ਬੰਦਾ ਦਾ ਪ੍ਰੀਮੀਅਰ ਜ਼ੀ5 ‘ਤੇ ਕੀਤਾ ਜਾਵੇਗਾ ਜਿਸ ਦਾ ਐਲਾਨ ਜ਼ੀ5 ਨੇ ਅੱਜ ਅਦਾਕਾਰ ਦੇ 54ਵੇਂ ਜਨਮ ਦਿਨ ਮੌਕੇ ਕੀਤਾ। ਇਹ ਫਿਲਮ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ ਜਿਸ ਵਿਚ ਮਨੋਜ ਬਾਜਪਾਈ ਨੇ ਵਕੀਲ ਦਾ ਕਿਰਦਾਰ ਨਿਭਾਇਆ ਹੈ। ਇਸ ਫਿਲਮ ਦੇ ਨਿਰਦੇਸ਼ਕ ਅਪੂਰਵ ਸਿੰਘ ਕਾਰਕੀ ਹਨ ਜਦਕਿ ਫਿਲਮ ਦੀ ਕਹਾਣੀ ਦੀਪਕ ਕਿੰਗਰਾਨੀ ਵਲੋਂ ਲਿਖੀ ਗਈ ਹੈ। ਬਾਜਪਾਈ ਨੇ ਕਿਹਾ, ‘ ਮੈਂ ਜ਼ੀ5 ਨਾਲ ਆਪਣੇ ਤੀਜੇ ਸਹਿਯੋਗ ਦਾ ਐਲਾਨ ਕਰਕੇ ਬਹੁਤ ਖੁਸ਼ ਹਾਂ। ਮੈਂ ‘ਬੰਦਾ’ ਦੀ ਇੱਕ ਹੋਰ ਝਲਕ ਪੇਸ਼ ਕਰਨ ਲਈ ਉਤਸ਼ਾਹਿਤ ਹਾਂ ਜਿਸਦਾ ਜਲਦੀ ਹੀ ਜੀ5 ‘ਤੇ ਪ੍ਰੀਮੀਅਰ ਹੋਵੇਗਾ।’ -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -