ਨਵੀਂ ਦਿੱਲੀ, 25 ਮਈ
ਸਥਾਨਕ ਪੁਲੀਸ ਨੇ ਅੱਜ ਇੱਕ ਵਿਅਕਤੀ ਨੂੰ ਪੁਲੀਸ ਕੰਟਰੋਲ ਰੂਮ ਵਿੱਚ ਫੋਨ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਨ ਤੋਂ ਮਾਰ ਦੇਣ ਦੀ ਧਮਕੀ ਦੇਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਹੇਮੰਤ ਕੁਮਾਰ (48) ਵਜੋਂ ਹੋਈ ਹੈ। ਡਿਪਟੀ ਕਮਿਸ਼ਨਰ ਪ੍ਰਨਵ ਤਾਯਲ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਹੋਣ ਮਗਰੋਂ ਪੁਲੀਸ ਨੇ ਤੁਰੰਤ ਉਸ ਨੂੰ ਪੰਚਾਰੀਪੁਰੀ ਪੁਲੀਸ ਥਾਣੇ ਲਿਆਂਦਾ ਤੇ ਪੁੱਛ-ਪੜਤਾਲ ਆਰੰਭ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੌਕਰੀਸ਼ੁਦਾ ਹੈ ਅਤੇ ਕਾਲ ਕਰਨ ਵੇਲੇ ਉਸ ਨੇ ਸ਼ਰਾਬ ਪੀਤੀ ਹੋਈ ਸੀ। –ਪੀਟੀਆਈ