ਗੁਹਾਟੀ, 29 ਮਈ
ਗੁਹਾਟੀ ਵਿੱਚ ਅੱਜ ਸੜਕ ਹਾਦਸੇ ਵਿੱਚ ਅਸਾਮ ਇੰਜਨੀਅਰਿੰਗ ਕਾਲਜ ਦੇ ਸੱਤ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਛੇ ਜ਼ਖ਼ਮੀ ਹੋ ਗਏ। ਤੀਜੇ ਸਾਲ ਦੇ ਦਸ ਵਿਦਿਆਰਥੀ ਅੱਜ ਸਵੇਰੇ ਕਾਰ ਵਿੱਚ ਕਾਲਜ ਕੈਂਪਸ ਤੋਂ ਬਾਹਰ ਨਿਕਲੇ ਅਤੇ ਉਨ੍ਹਾਂ ਦੀ ਤੇਜ਼ ਰਫ਼ਤਾਰ ਗੱਡੀ ਜਾਲੁਕਬਾੜੀ ਖੇਤਰ ਵਿੱਚ ਸੜਕ ਦੇ ਡਿਵਾਈਡਰ ਅਤੇ ਫਿਰ ਵੈਨ ਨਾਲ ਟਕਰਾ ਗਈ। ਸੱਤ ਵਿਦਿਆਰਥੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਤਿੰਨ ਹੋਰਾਂ ਨੂੰ ਗੰਭੀਰ ਹਾਲਤ ਵਿੱਚ ਗੁਹਾਟੀ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਵੈਨ ਸਵਾਰ 7 ਵਿਅਕਤੀਆਂ ‘ਚੋਂ ਜ਼ਖ਼ਮੀ 3 ਨੂੰ ਵੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।