ਅਮਰੀਕਾ ‘ਚ 7 ਲੱਖ ਤੋਂ ਵੱਧ ਭਾਰਤੀ ਗ਼ੈਰ-ਕਾਨੂੰਨੀ ਰਹਿੰਦੇ !
ਲੇਕ ਪਿਊ ਰਿਸਰਚ ਸੈਂਟਰ ਨੇ ਅਮਰੀਕਾ ‘ਚ ਗੈਰ-ਕਾਨੂੰਨੀ ਭਾਰਤੀਆਂ ਦੀ ਘੁਸਪੈਠ ਨੂੰ ਲੈ ਕੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਰਿਪੋਰਟ ਮੁਤਾਬਕ ਅਮਰੀਕਾ ‘ਚ ਗੈਰ-ਕਾਨੂੰਨੀ ਪ੍ਰਵਾਸੀਆਂ ‘ਚ ਤੀਜੀ ਸਭ ਤੋਂ ਵੱਡੀ ਗਿਣਤੀ ਭਾਰਤੀ ਪ੍ਰਵਾਸੀਆਂ ਦੀ ਹੈ। ਇਸ ਸਮੇਂ ਅਮਰੀਕਾ ਦੇ ਵੱਖ-ਵੱਖ ਸੂਬਿਆਂ ‘ਚ ਕਰੀਬ 7,25,000 ਭਾਰਤੀ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਹਨ। ਇਸ ਦੇ ਨਾਲ ਹੀ ਭਾਰਤ ਤੋਂ ਬਾਅਦ ਗੁਆਟੇਮਾਲਾ ਦੇ ਨਾਗਰਿਕਾਂ ਨੇ ਅਮਰੀਕਾ ਵਿਚ ਗੈਰ-ਕਾਨੂੰਨੀ ਸ਼ਰਨ ਲਈ ਹੈ। ਯੂਐਸ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਦੇ ਅੰਕੜਿਆਂ ਅਨੁਸਾਰ, ਪੈਦਲ ਸਰਹੱਦ ਪਾਰ ਕਰਨ ਵਾਲੇ ਭਾਰਤੀਆਂ ਦੀ ਗਿਣਤੀ ਵਿੱਚ ਪੰਜ ਗੁਣਾ ਵਾਧਾ ਹੋਇਆ ਹੈ। ਰਿਸਰਚ ਵਿੱਚ ਕਿਹਾ ਗਿਆ ਕਿ 2021 ਤੱਕ ਦੇਸ਼ ਦੇ 10.5 ਮਿਲੀਅਨ ਅਣਅਧਿਕਾਰਤ ਪ੍ਰਵਾਸੀ ਅਮਰੀਕਾ ਦੀ ਕੁੱਲ ਆਬਾਦੀ ਦਾ ਲਗਭਗ 3 ਪ੍ਰਤੀਸ਼ਤ ਅਤੇ ਵਿਦੇਸ਼ ਵਿੱਚ ਪੈਦਾ ਹੋਈ ਆਬਾਦੀ ਦਾ 22 ਪ੍ਰਤੀਸ਼ਤ ਹੈ। ਕੋਵਿਡ ਪਾਬੰਦੀਆਂ ਹਟਣ ਤੋਂ ਬਾਅਦ ਅਮਰੀਕਾ ਵਿੱਚ ਗੈਰ-ਦਸਤਾਵੇਜ਼ੀ ਭਾਰਤੀਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ।ਅਕਤੂਬਰ 2022 ਤੋਂ ਸਤੰਬਰ 2023 ਤੱਕ, 96,917 ਭਾਰਤੀਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਣ ਲਈ ਫੜਿਆ ਗਿਆ ਸੀ।
The post ਅਮਰੀਕਾ ‘ਚ 7 ਲੱਖ ਤੋਂ ਵੱਧ ਭਾਰਤੀ ਗ਼ੈਰ-ਕਾਨੂੰਨੀ ਰਹਿੰਦੇ ! first appeared on Ontario Punjabi News.