ਦਲਜੀਤ ਸਿੰਘ ਕਲਸੀ ਦੀ ਪਟੀਸ਼ਨ ਹਾਈ ਕੋਰਟ ਵਲੋਂ ਰੱਦ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵਾਰਸਿ ਪੰਜਾਬ ਦੇ ਜਥੇਬੰਦੀ ਅੰਮਿ੍ਤਪਾਲ ਸਿੰਘ ਦੇ ਸਾਥੀ ਦਲਜੀਤ ਸਿੰਘ ਕਲਸੀ ਦੀ ਪਟੀਸ਼ਨ ਰੱਦ ਕਰ ਦਿੱਤੀ ਹੈ । ਕਲਸੀ ਨੇ ਆਪਣੀ ਪਟੀਸ਼ਨ ‘ਚ ਕਿਹਾ ਸੀ ਕਿ ਉਸ ਨੂੰ ਅਜਨਾਲਾ ਥਾਣੇ ‘ਤੇ 23 ਫਰਵਰੀ ਨੂੰ ਹੋਏ ਹਮਲੇ ਦੀ ਐਫ.ਆਈ.ਆਰ ‘ਚ ਉਸ ਨੂੰ ਵੀ ਨਾਮਜ਼ਦ ਕੀਤਾ ਹੈ, ਉਸ ਮਾਮਲੇ ‘ਚ ਉਸ ਦੀ ਗਿ੍ਫ਼ਤਾਰੀ ਅੱਜ ਤੱਕ ਨਹੀਂ ਦਿਖਾਈ ਗਈ ਅਤੇ ਨਾ ਹੀ ਉਸ ਨੂੰ ਚੱਲ ਰਹੇ ਕੇਸ ‘ਚ ਪੇਸ਼ ਕੀਤਾ ਗਿਆ । ਇਸ ਲਈ ਉਸ ਨੂੰ ਇਸ ਕੇਸ ਦੀ ਸੁਣਵਾਈ ਦੌਰਾਨ ਪੇਸ਼ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਉਸ ਵਿਰੁੱਧ ਦਰਜ ਕੇਸਾਂ ਦੀ ਸੁਣਵਾਈ ਜਲਦੀ ਹੋ ਸਕੇ । ਹਾਈ ਕੋਰਟ ਨੇ ਸਾਰੀਆਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕਲਸੀ ਦੀ ਇਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ ਅਤੇ ਨਾਲ ਹੀ ਕਿਹਾ ਹੈ ਕਿ ਉਹ 15 ਦਿਨਾਂ ਦੇ ਅੰਦਰ ਇਸ ਪਟੀਸ਼ਨ ‘ਤੇ ਆਪਣਾ ਵਿਸਥਾਰਤ ਹੁਕਮ ਦੇਣਗੇ ।
The post ਦਲਜੀਤ ਸਿੰਘ ਕਲਸੀ ਦੀ ਪਟੀਸ਼ਨ ਹਾਈ ਕੋਰਟ ਵਲੋਂ ਰੱਦ first appeared on Ontario Punjabi News.