ਸਮਝੌਤੇ ਤੋਂ ਬਾਅਦ ਵੀ ਗਾਜ਼ਾ ‘ਚ ਨਹੀਂ ਰੁਕੀ ਜੰਗ, 200 ਤੋਂ ਵੱਧ ਫਲਸਤੀਨੀਆਂ ਦੀ ਮੌਤ
ਸਮਝੌਤੇ ਤੋਂ ਬਾਅਦ ਵੀ ਗਾਜ਼ਾ ‘ਚ ਨਹੀਂ ਰੁਕੀ ਜੰਗ, 200 ਤੋਂ ਵੱਧ ਫਲਸਤੀਨੀਆਂ ਦੀ ਮੌਤ
ਇਜ਼ਰਾਈਲ-ਹਮਾਸ ਸਮਝੌਤੇ ਦੇ ਐਲਾਨ ਦੇ ਬਾਵਜੂਦ ਗਾਜ਼ਾ ਪੱਟੀ ‘ਤੇ ਇਜ਼ਰਾਇਲੀ ਫੌਜ ਦੀ ਬੰਬਾਰੀ ਜਾਰੀ ਹੈ। ਗਾਜ਼ਾ ਵਿੱਚ ਸਰਕਾਰੀ ਮੀਡੀਆ ਦਫਤਰ ਦੇ ਮੁਖੀ ਇਸਮਾਈਲ ਅਲ-ਥਵਾਬਾਤਾ ਨੇ ਕਿਹਾ ਕਿ ਗਾਜ਼ਾ ਵਿੱਚ ਪਿਛਲੇ 24 ਘੰਟਿਆਂ ਵਿੱਚ 200 ਤੋਂ ਵੱਧ ਫਲਸਤੀਨੀ ਮਾਰੇ ਗਏ ਹਨ। ਦੱਸ ਦਈਏ ਕਿ ਇਸ ਸਮਝੌਤੇ ਨੂੰ ਇਜ਼ਰਾਈਲ ਸਰਕਾਰ ਨੇ ਬੁੱਧਵਾਰ ਨੂੰ ਤੜਕੇ ਮਨਜ਼ੂਰੀ ਦਿੱਤੀ ਸੀ ਅਤੇ ਵੀਰਵਾਰ ਨੂੰ ਇਸ ਦੇ ਲਾਗੂ ਹੋਣ ਦੀ ਉਮੀਦ ਸੀ।
ਵੀਰਵਾਰ ਤੜਕੇ, ਗਾਜ਼ਾ ਸ਼ਹਿਰ ਦੇ ਪੂਰਬ ਵਿੱਚ, ਸ਼ੇਜਈਆ ਵਿੱਚ ਦਸ ਘਰਾਂ ਨੂੰ ਨਿਸ਼ਾਨਾ ਬਣਾਏ ਗਏ ਬੰਬ ਧਮਾਕੇ ਤੋਂ ਬਾਅਦ ਐਂਬੂਲੈਂਸਾਂ ਅਤੇ ਸਿਵਲ ਡਿਫੈਂਸ ਟੀਮਾਂ ਨੇ 30 ਤੋਂ ਵੱਧ ਮਰੇ ਫਲਸਤੀਨੀਆਂ ਅਤੇ ਕਈ ਜ਼ਖਮੀਆਂ ਨੂੰ ਬਾਹਰ ਕੱਢਿਆ। ਜਦੋਂ ਇਜ਼ਰਾਈਲੀ ਜੰਗੀ ਜਹਾਜ਼ਾਂ ਨੇ ਗਾਜ਼ਾ ਸ਼ਹਿਰ ਦੇ ਸ਼ੇਖ ਰਦਵਾਨ ਇਲਾਕੇ ਵਿੱਚ ਦੋ ਘਰਾਂ ਨੂੰ ਨਿਸ਼ਾਨਾ ਬਣਾਇਆ, ਤਾਂ ਘੱਟੋ-ਘੱਟ ਦਸ ਫਲਸਤੀਨੀ ਮਾਰੇ ਗਏ ਅਤੇ ਕਈ ਜ਼ਖ਼ਮੀ ਹੋ ਗਏ।ਬੁੱਧਵਾਰ ਸਵੇਰੇ ਕੇਂਦਰੀ ਗਾਜ਼ਾ ਪੱਟੀ ਦੇ ਨੁਸਰਤ ਕੈਂਪ ਵਿੱਚ ਇੱਕ ਘਰ ਨੂੰ ਨਿਸ਼ਾਨਾ ਬਣਾ ਕੇ ਇਜ਼ਰਾਈਲੀ ਕਬਜ਼ਾਧਾਰੀ ਬਲਾਂ ਦੁਆਰਾ ਕੀਤੇ ਗਏ ਨਵੇਂ ਹਮਲੇ ਵਿੱਚ ਘੱਟੋ-ਘੱਟ 9 ਫਲਸਤੀਨੀ ਨਾਗਰਿਕ ਮਾਰੇ ਗਏ ਅਤੇ ਹੋਰ ਜ਼ਖਮੀ ਹੋ ਗਏ।ਇਜ਼ਰਾਇਲੀ ਅਧਿਕਾਰੀਆਂ ਨੇ ਕਿਹਾ ਕਿ ਦੋਹਾਂ ਪੱਖਾਂ ਵਿਚਾਲੇ ਜੰਗਬੰਦੀ ‘ਤੇ ਸਹਿਮਤੀ ਹੋਣ ਦੇ ਬਾਵਜੂਦ ਸ਼ੁੱਕਰਵਾਰ ਤੋਂ ਪਹਿਲਾਂ ਗਾਜ਼ਾ ‘ਚ ਲੜਾਈ ਖਤਮ ਨਹੀਂ ਹੋਵੇਗੀ ਅਤੇ ਹਮਾਸ ਵੱਲੋਂ ਬੰਧਕਾਂ ਨੂੰ ਰਿਹਾਅ ਨਹੀਂ ਕੀਤਾ ਜਾਵੇਗਾ। ਅਧਿਕਾਰੀਆਂ ਦੀਆਂ ਇਹ ਟਿੱਪਣੀਆਂ ਰਾਸ਼ਟਰੀ ਸੁਰੱਖਿਆ ਸਲਾਹਕਾਰ ਤਜ਼ਾਚੀ ਹਾਨੇਗਬੀ ਦੇ ਕਹਿਣ ਤੋਂ ਤੁਰੰਤ ਬਾਅਦ ਆਈਆਂ ਹਨ ਕਿ ਦੱਖਣੀ ਇਜ਼ਰਾਈਲ ‘ਤੇ 7 ਅਕਤੂਬਰ ਨੂੰ ਹਮਾਸ ਦੇ ਹਮਲਿਆਂ ਵਿਚ ਫੜੇ ਗਏ ਕਿਸੇ ਵੀ ਬੰਧਕ ਨੂੰ ਸ਼ੁੱਕਰਵਾਰ ਤੋਂ ਪਹਿਲਾਂ ਰਿਹਾਅ ਨਹੀਂ ਕੀਤਾ ਜਾਵੇਗਾ।
The post ਸਮਝੌਤੇ ਤੋਂ ਬਾਅਦ ਵੀ ਗਾਜ਼ਾ ‘ਚ ਨਹੀਂ ਰੁਕੀ ਜੰਗ, 200 ਤੋਂ ਵੱਧ ਫਲਸਤੀਨੀਆਂ ਦੀ ਮੌਤ first appeared on Ontario Punjabi News.