12.4 C
Alba Iulia
Sunday, September 8, 2024

ਉਨਟਾਰੀਓ ਵਿਧਾਨ ਸਭਾ ਕਿਚਨਰ ਸੈਂਟਰ ਦੀ ਜ਼ਿਮਨੀ ਚੋਣ ਦਾ ਨਤੀਜਾ

Must Read



ਉਨਟਾਰੀਓ ਵਿਧਾਨ ਸਭਾ ਕਿਚਨਰ ਸੈਂਟਰ ਦੀ ਜ਼ਿਮਨੀ ਚੋਣ ਦਾ ਨਤੀਜਾ

ਕਿਚਨਰ ਸੈਂਟਰ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵਿਚ ਗਰੀਨ ਪਾਰਟੀ ਦੀ ਐਸ਼ਲਿਨ ਕਲੈਂਸੀ ਨੂੰ ਜੇਤੂ ਕਰਾਰ ਦਿਤਾ ਗਿਆ। ਜੁਲਾਈ ਵਿਚ ਲੌਰਾ ਦੇ ਅਸਤੀਫੇ ਮਗਰੋਂ ਖਾਲੀ ਹੋਈ ਇਹ ਸੀਟ ਐਨ.ਡੀ.ਪੀ. ਕੋਲ ਸੀ ਪਰ ਇਸ ਵਾਰ ਮੁਕਾਬਲਾ ਸਖਤ ਹੋ ਗਿਆ ਅਤੇ ਜਗਮੀਤ ਸਿੰਘ ਵੱਲੋਂ ਚੋਣ ਪ੍ਰਚਾਰ ਲਈ ਪੁੱਜਣ ਦੇ ਬਾਵਜੂਦ ਕਿਚਨਰ ਸੈਂਟਰ ਸੀਟ ਐਨ.ਡੀ.ਪੀ. ਹੱਥੋਂ ਜਾਂਦੀ ਰਹੀ। ਦੂਜੇ ਪਾਸੇ ਭਾਰਤੀ ਮੂਲ ਦੇ ਪਾਰਥੀ ਕੰਦਾਵੇਲ ਟੋਰਾਂਟੋ ਦੇ ਵਾਰਡ 20 ਤੋਂ ਕੌਂਸਲਰ ਚੁਣੇ ਗਏ। ਸਕਾਰਬ੍ਰੋਅ ਸਾਊਥ ਵੈਸਟ ਇਲਾਕੇ ਵਿਚ ਹੋਈ ਉਪ ਚੋਣ ਦੌਰਾਨ ਪਾਰਥੀ ਨੂੰ 4,641 ਵੋਟਾਂ ਮਿਲੀਆਂ ਜਦਕਿ ਉਨ੍ਹਾਂ ਦਾ ਨੇੜਲਾ ਵਿਰੋਧੀ ਐਡਵੋਕੇਟ ਕੈਵਿਨ ਰੂਪਾਸਿੰਗੇ 3,854 ਵੋਟਾਂ ਲੈਣ ਵਿਚ ਸਫਲ ਰਿਹਾ। ਪਾਰਥੀ ਕੰਦਾਵੇਲ 2014 ਵਿਚ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਦੇ ਟਰੱਸਟੀ ਚੁਣੇ ਗਏ ਸਨ ਅਤੇ ਹੁਣ ਮਿਊਂਸਪਲ ਸਿਆਸਤ ਵਿਚ ਕਦਮ ਰੱਖ ਦਿਤਾ ਹੈ। ਟੋਰਾਂਟੋ ਦੇ 20 ਨੰਬਰ ਵਾਰਡ ਦੀ ਅਹਿਮਅਤ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ 23 ਉਮੀਦਵਾਰ ਚੋਣ ਮੈਦਾਨ ਵਿਚ ਸਨ। ਸ਼ਨਿੱਚਰਵਾਰ ਅਤੇ ਐਤਵਾਰ ਨੂੰ ਐਡਵਾਂਸ ਪੋਲਿੰਗ ਮਗਰੋਂ ਵੀਰਵਾਰ ਨੂੰ ਵੋਟਿੰਗ ਹੋਈ।

The post ਉਨਟਾਰੀਓ ਵਿਧਾਨ ਸਭਾ ਕਿਚਨਰ ਸੈਂਟਰ ਦੀ ਜ਼ਿਮਨੀ ਚੋਣ ਦਾ ਨਤੀਜਾ first appeared on Ontario Punjabi News.



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -