ਕਾਂਗਰਸ ਸੰਸਦ ਮੈਂਬਰ ਦੇ ਘਰੋਂ ਨੋਟਾਂ ਨਾਲ ਭਰੀਆਂ ਅਲਮਾਰੀਆਂ ਬਰਾਮਦ
ਕਾਂਗਰਸ ਦੇ ਰਾਜ ਸਭਾ ਮੈਂਬਰ ਧੀਰਜ ਪ੍ਰਸਾਦ ਸਾਹੂ ਖ਼ਿਲਾਫ਼ ਆਮਦਨ ਕਰ ਵਿਭਾਗ ਦੀ ਛਾਪੇਮਾਰੀ ਅਜੇ ਵੀ ਜਾਰੀ ਹੈ। ਉਨ੍ਹਾਂ ਦੇ ਨਾਲ-ਨਾਲ ਕਰੀਬੀਆਂ ਖ਼ਿਲਾਫ਼ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਪਿਛਲੇ ਤਿੰਨ ਦਿਨਾਂ ਤੋਂ ਧੀਰਜ ਸਾਹੂ ਅਤੇ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਦੇ ਖਿਲਾਫ ਇਹ ਛਾਪੇਮਾਰੀ ਮੁਹਿੰਮ ਚੱਲ ਰਹੀ ਹੈ ਅਤੇ ਹੁਣ ਤੱਕ ਇਸ ਮਾਮਲੇ ‘ਚ 200 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਇਨਕਮ ਟੈਕਸ ਵਿਭਾਗ ਦੇ ਸੂਤਰਾਂ ਮੁਤਾਬਕ ਧੀਰਜ ਸਾਹੂ ਅਤੇ ਉਸ ਦੇ ਪੂਰੇ ਗਰੁੱਪ ਖਿਲਾਫ ਇਨਕਮ ਟੈਕਸ ਦੀ ਛਾਪੇਮਾਰੀ ਅਜੇ ਵੀ ਜਾਰੀ ਹੈ। ਇਹ ਛਾਪੇ ਤਿੰਨ ਰਾਜਾਂ ਵਿੱਚ ਚੱਲ ਰਹੇ ਹਨ। ਇਨਕਮ ਟੈਕਸ ਵਿਭਾਗ ਤਿੰਨ ਦਿਨਾਂ ਤੋਂ ਝਾਰਖੰਡ, ਉੜੀਸਾ ਅਤੇ ਕੋਲਕਾਤਾ ‘ਚ ਧੀਰਜ ਸਾਹੂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕਰ ਰਿਹਾ ਹੈ।
The post ਕਾਂਗਰਸ ਸੰਸਦ ਮੈਂਬਰ ਦੇ ਘਰੋਂ ਨੋਟਾਂ ਨਾਲ ਭਰੀਆਂ ਅਲਮਾਰੀਆਂ ਬਰਾਮਦ first appeared on Ontario Punjabi News.