28 ਸਾਲਾ ਵਿਅਕਤੀ ਨੇ ਨਿਊਯਾਰਕ ਯਹੂਦੀ ਧਰਮ ਅਸਥਾਨ ਦੇ ਬਾਹਰ ਗੋਲੀਬਾਰੀ ਕੀਤੀ
ਨਿਊਯਾਰਕ, 8 ਦਸੰਬਰ (ਰਾਜ ਗੋਗਨਾ)-ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਵਿੱਚ ਅੱਜ ਨਿਊਯਾਰਕ ਵਿੱਚ ਇੱਕ ਯਹੂਦੀ ਧਾਰਮਿਕ ਸਥਾਨ ਦੇ ਬਾਹਰ ਦੋ ਗੋਲੀਆਂ ਚਲਾਈਆਂ ਗਈਆਂ। ਸ਼ੂਟਰ ਨੇ ਫਲਸਤੀਨ ਦੀ ਆਜ਼ਾਦੀ ਦੇ ਨਾਅਰੇ ਵੀ ਲਾਏ। ਉਸ ਨੂੰ ਬਾਅਦ ਵਿੱਚ ਨਿਊਯਾਰਕ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। ਹਾਲਾਂਕਿ ਇਸ ਘਟਨਾ ‘ਚ ਕਿਸੇ ਵੀ ਦਾ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।ਪੁਲਿਸ ਅਧਿਕਾਰੀਆਂ ਦੇ ਮੁਤਾਬਕ ਦੁਪਹਿਰ ਢਾਈ ਵਜੇ ਦੇ ਕਰੀਬ ਗੋਲੀਬਾਰੀ ਕੀਤੀ ਗਈ। ਇਸ ਲਈ ਜ਼ਿੰਮੇਵਾਰ 28 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ ਉਸ ਨੂੰ ਹਿਰਾਸਤ ਵਿੱਚ ਲੈਣ ਤੋਂ ਪਹਿਲਾਂ ਉਸ ਨੇ ਫਲਸਤੀਨ ਦੀ ਆਜ਼ਾਦੀ ਲਈ ਜ਼ੋਰਦਾਰ ਨਾਅਰੇ ਲਾਏ। ਪੁਲਿਸ ਨੇ ਉਸਦੀ ਪਛਾਣ ਜਾਰੀ ਨਹੀਂ ਕੀਤੀ ਹੈ, ਪਰ ਨਿਊਯਾਰਕ ਦੀ ਗਵਰਨਰ ਕੈਥੀ ਹੋਚਲ ਨੇ ਕਿਹਾ ਕਿ ਉਹ ਇੱਕ ਸਥਾਨਕ ਨਾਗਰਿਕ ਹੈ। ਗੋਲੀਬਾਰੀ ਕਰਨ ਤੋਂ ਬਾਅਦ ਮੁਲਜ਼ਮ ਉਥੇ ਹੀ ਖੜ੍ਹਾ ਰਿਹਾ ਅਤੇ ਜਿਵੇਂ ਹੀ ਪੁਲਿਸ ਪਹੁੰਚੀ, ਉਸਨੇ ਆਪਣੀ ਗੰਨ ਸੁੱਟ ਦਿੱਤੀ ਅਤੇ ਪੁਲਿਸ ਕੋਲੋ ਆਤਮ ਸਮਰਪਣ ਕਰ ਦਿੱਤਾ। ਪੁਲਿਸ ਨੂੰ ਸ਼ੱਕ ਹੈ ਕਿ ਇਹ ਘਟਨਾ ਨਫ਼ਰਤੀ ਅਪਰਾਧ ਹੈ।ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਨੂੰ ਬੰਦ ਕਰ ਦਿੱਤਾ ਗਿਆ ਸੀ। ਗੋਲੀਬਾਰੀ ਦੇ ਸਮੇਂ ਧਾਰਮਿਕ ਸਥਾਨ ਦੇ ਅੰਦਰ ਕੁਝ ਬੱਚੇ ਵੀ ਮੌਜੂਦ ਸਨ। ਉਸਨੂੰ ਉਸਦੇ ਮਾਪਿਆਂ ਕੋਲ ਭੇਜ ਦਿੱਤਾ ਗਿਆ।ਗੋਲੀਬਾਰੀ ਦੀ ਘਟਨਾ ਤੋਂ ਬਾਅਦ ਪੂਰੇ ਨਿਊਯਾਰਕ ਦੀ ਪੁਲਿਸ ਨੂੰ ਵੀ ਚੌਕਸ ਰਹਿਣ ਦੇ ਉੱਚ ਅਧਿਕਾਰੀਆਂ ਨੇ ਹੁਕਮ ਦਿੱਤੇ ਗਏ ਹਨ।
The post 28 ਸਾਲਾ ਵਿਅਕਤੀ ਨੇ ਨਿਊਯਾਰਕ ਯਹੂਦੀ ਧਰਮ ਅਸਥਾਨ ਦੇ ਬਾਹਰ ਗੋਲੀਬਾਰੀ ਕੀਤੀ first appeared on Ontario Punjabi News.