UK: ਸਿੱਖ ਦੀ ਵਿਅਕਤੀ ਤੇ ਹਮਲਾ ਕਰਨ ਦੇ ਦੋਸ਼ ’ਚ 14 ਸਾਲ ਦਾ ਲੜਕਾ ਗ੍ਰਿਫ਼ਤਾਰ
ਦੱਖਣ ਪੂਰਬੀ ਇੰਗਲੈਂਡ ਦੇ ਕਸਬੇ ਵਿੱਚ ਬਜ਼ੁਰਗ ਸਿੱਖ ਨੂੰ ਅੱਲੜ ਲੜਕਿਆਂ ਦੇ ਸਮੂਹ ਵੱਲੋਂ ਕੁੱਟਮਾਰ ਕਰਨ ਵਾਲੀ ਨਫ਼ਰਤੀ ਅਪਰਾਧ ਦੀ ਘਟਨਾ ਦੇ ਸਬੰਧ ਵਿੱਚ 14 ਸਾਲਾ ਲੜਕੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਟੇਮਜ਼ ਵੈਲੀ ਪੁਲੀਸ ਨੇ ਦੱਸਿਆ ਕਿ ਪਿਛਲੇ ਹਫ਼ਤੇ ਗ੍ਰਿਫਤਾਰ ਕੀਤੇ ਲੜਕੇ ਨੂੰ ਅਗਲੇ ਸਾਲ 15 ਫਰਵਰੀ ਤੱਕ ਪੁਲੀਸ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਹੈ। 21 ਨਵੰਬਰ ਨੂੰ ਇੰਦਰਜੀਤ ਸਿੰਘ (58) ਸਲੋਅ ਦੇ ਲੈਂਗਲੇ ਮੈਮੋਰੀਅਲ ਪਾਰਕ ਵਿੱਚੋਂ ਲੰਘ ਰਿਹਾ ਸੀ, ਜਦੋਂ ਲੜਕਿਆਂ ਦੇ ਗਰੁੱਪ ਨੇ ਉਸ ਨੂੰ ਘੇਰ ਲਿਆ। 13-16 ਸਾਲ ਦੇ ਵਿਚਕਾਰ ਦੀ ਉਮਰ ਦੇ ਲੜਕਿਆਂ ਨੇ ਇੰਦਰਜੀਤ ਸਿੰਘ ਨੂੰ ਲੱਤਾਂ, ਘਸੁੰਨ ਮਾਰੇ ਤੇ ਖਿੱਚ ਧੂਹ ਕਰਨ ਬਾਅਦ ਹੇਠਾਂ ਸੁੱਟ ਲਿਆ।
The post UK: ਸਿੱਖ ਦੀ ਵਿਅਕਤੀ ਤੇ ਹਮਲਾ ਕਰਨ ਦੇ ਦੋਸ਼ ’ਚ 14 ਸਾਲ ਦਾ ਲੜਕਾ ਗ੍ਰਿਫ਼ਤਾਰ first appeared on Ontario Punjabi News.