ਮਹਾਦੇਵ ਸੱਟੇਬਾਜ਼ੀ ਗੇਮਿੰਗ ਐਪ ਘੋਟਾਲੇ ‘ਚ ਮੁਲਜ਼ਮ ਰਵੀ ਉੱਪਲ ਦੁਬਈ ਪੁਲਿਸ ਨੇ ਕੀਤਾ ਗਿ੍ਫ਼ਤਾਰ
ਮਹਾਦੇਵ ਗੇਮਿੰਗ ਐਪ ਦੇ ਮਾਲਕ ਰਵੀ ਉੱਪਲ ਨੂੰ ਦੁਬਈ ‘ਚ ਹਿਰਾਸਤ ‘ਚ ਲਿਆ ਗਿਆ ਹੈ। ਰਵੀ ਉੱਪਲ ਤੋਂ ਇਲਾਵਾ ਦੋ ਹੋਰ ਮੁਲਜ਼ਮਾਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ। ਰਵੀ ਉੱਪਲ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ। ਭਾਰਤੀ ਜਾਂਚ ਏਜੰਸੀਆਂ ਦੁਬਈ ਸੁਰੱਖਿਆ ਏਜੰਸੀ ਦੇ ਸੰਪਰਕ ਵਿੱਚ ਹਨ। ਰਵੀ ਉੱਪਲ ਮਹਾਦੇਵ ਐਪ ਦੇ ਮੁੱਖ ਮੁਲਜ਼ਮਾਂ ਵਿੱਚੋਂ ਇੱਕ ਹੈ। ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰਕੇ ਡਿਪੋਰਟ ਕਰ ਦਿਤਾ ਜਾਵੇਗਾ। ਮੁਲਜ਼ਮ ਸੌਰਭ ਚੰਦਰਾਕਰ ਦੀ ਗ੍ਰਿਫ਼ਤਾਰੀ ਲਈ ਯਤਨ ਕੀਤੇ ਜਾ ਰਹੇ ਹਨ। ਉਹ ਮਹਾਦੇਵ ਐਪ ਦੇ ਦੂਜੇ ਪ੍ਰਮੋਟਰ ਹਨ। ਇਕ ਬਿਆਨ ‘ਚ ਦੋਵਾਂ ਨੇ ਮਹਾਦੇਵ ਐਪ ਅਤੇ ਸੱਟੇਬਾਜ਼ੀ ਘੁਟਾਲੇ ‘ਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਨੇ ਇਸ ਦੀ ਜ਼ਿੰਮੇਵਾਰੀ ਸ਼ੁਭਮ ਸੋਨੀ ‘ਤੇ ਪਾ ਦਿਤੀ। ਦੁਬਈ ‘ਚ ਬੈਠੇ ਪ੍ਰਮੋਟਰਾਂ ‘ਤੇ 60 ਤੋਂ ਜ਼ਿਆਦਾ ਗੈਰ-ਕਾਨੂੰਨੀ ਆਨਲਾਈਨ ਸੱਟੇਬਾਜ਼ੀ ਐਪਸ ਦੇ ਜ਼ਰੀਏ ਘਪਲੇ ਕਰਨ ਦਾ ਦੋਸ਼ ਹੈ। ਈਡੀ ਨੇ ਦਾਅਵਾ ਕੀਤਾ ਕਿ ਇਹ ਲਗਭਗ 6 ਹਜ਼ਾਰ ਕਰੋੜ ਰੁਪਏ ਦਾ ਘਪਲਾ ਹੈ। ਇਸ ਮਾਮਲੇ ਵਿੱਚ ਈਡੀ ਨੇ ਸੌਰਭ ਚੰਦਰਾਕਰ, ਰਵੀ ਉੱਪਲ, ਵਿਕਾਸ ਛਾਬੜੀਆ, ਚੰਦਰਭੂਸ਼ਣ ਵਰਮਾ, ਸਤੀਸ਼ ਚੰਦਰਾਕਰ, ਅਨਿਲ ਦਮਮਾਨੀ, ਸੁਨੀਲ ਦਮਮਾਨੀ, ਵਿਸ਼ਾਲ ਆਹੂਜਾ, ਨੀਰਜ ਆਹੂਜਾ, ਸ੍ਰੀਜਨ ਐਸੋਸੀਏਟ ਡਾਇਰੈਕਟਰਾਂ ਪੂਨਰਾਮ ਵਰਮਾ ਅਤੇ ਸ਼ਿਵਕੁਮਾਰ ਵਰਮਾ, ਪਵਨ ਨਥਾਨੀ ਸਮੇਤ 14 ਲੋਕਾਂ ਨੂੰ ਦੋਸ਼ੀ ਬਣਾਇਆ ਹੈ।
The post ਮਹਾਦੇਵ ਸੱਟੇਬਾਜ਼ੀ ਗੇਮਿੰਗ ਐਪ ਘੋਟਾਲੇ ‘ਚ ਮੁਲਜ਼ਮ ਰਵੀ ਉੱਪਲ ਦੁਬਈ ਪੁਲਿਸ ਨੇ ਕੀਤਾ ਗਿ੍ਫ਼ਤਾਰ first appeared on Ontario Punjabi News.