ਲੀਬੀਆ ਦੇ ਤੱਟ ‘ਤੇ ਡੁੱਬੀ ਪਰਵਾਸੀ ਨਾਲ ਭਰੀ ਕਿਸਤੀ, ਬੱਚਿਆਂ ਔਰਤਾਂ ਸਮੇਤ 61 ਦੀ ਮੌਤ
ਲੀਬੀਆ ਦੇ ਤੱਟ ‘ਤੇ ਪ੍ਰਵਾਸੀਆਂ ਨਾਲ ਭਰੀ ਕਿਸ਼ਤੀ ਡੁੱਬ ਗਈ। ਇਸ ਵਿੱਚ 61 ਲੋਕਾਂ ਦੀ ਮੌਤ ਹੋ ਗਈ ਹੈ। ਸੰਯੁਕਤ ਰਾਸ਼ਟਰ ਦੀ ਇੱਕ ਏਜੰਸੀ ਨੇ ਕਿਹਾ ਹੈ ਕਿ ਲੀਬੀਆ ਵਿੱਚ ਇੱਕ ਕਿਸ਼ਤੀ ਹਾਦਸੇ ਤੋਂ ਬਾਅਦ ਔਰਤਾਂ ਅਤੇ ਬੱਚਿਆਂ ਸਮੇਤ ਸੱਠ ਤੋਂ ਵੱਧ ਲੋਕ ਡੁੱਬ ਗਏ ਹਨ। ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਮਾਈਗ੍ਰੇਸ਼ਨ ਮੁਤਾਬਕ ਕਿਸ਼ਤੀ ‘ਚ ਕੁੱਲ 86 ਲੋਕ ਸਵਾਰ ਸਨ ਅਤੇ ਇਹ ਲੀਬੀਆ ਦੇ ਤੱਟ ‘ਤੇ ਜਵਾਰਾ ਤੋਂ ਰਵਾਨਾ ਹੋਈ ਸੀ।
The post ਲੀਬੀਆ ਦੇ ਤੱਟ ‘ਤੇ ਡੁੱਬੀ ਪਰਵਾਸੀ ਨਾਲ ਭਰੀ ਕਿਸਤੀ, ਬੱਚਿਆਂ ਔਰਤਾਂ ਸਮੇਤ 61 ਦੀ ਮੌਤ first appeared on Ontario Punjabi News.