12.4 C
Alba Iulia
Wednesday, January 17, 2024

ਪਾਕਿਸਤਾਨ: ਖ਼ੈਬਰ ਬਾੜਾ ‘ਚ ਗੋਲੀਬਾਰੀ ਦੌਰਾਨ ਦੋ ਸਿੱਖ ਭਰਾ ਜ਼ਖ਼ਮੀ

Must Read



ਪਾਕਿਸਤਾਨ: ਖ਼ੈਬਰ ਬਾੜਾ ‘ਚ ਗੋਲੀਬਾਰੀ ਦੌਰਾਨ ਦੋ ਸਿੱਖ ਭਰਾ ਜ਼ਖ਼ਮੀ

ਖ਼ੈਬਰ ਖਪਤੂਨਖਵਾ ਦੇ ਖ਼ੈਬਰ ਬਾੜਾ ਜ਼ਿਲ੍ਹੇ ‘ਚ ਕੁਝ ਹਥਿਆਰਬੰਦ ਲੋਕਾਂ ਦੁਆਰਾ ਕੀਤੀ ਗੋਲੀਬਾਰੀ ਨਾਲ ਦੋ ਚਚੇਰੇ ਸਿੱਖ ਭਰਾਵਾਂ ਸਮੇਤ ਕੁਝ ਹੋਰ ਲੋਕ ਗੰਭੀਰ ਜ਼ਖ਼ਮੀ ਹੋ ਗਏ । ਪੁਲਿਸ ਨੇ ਦੱਸਿਆ ਕਿ ਤਿਰਾਹ ਖੇਤਰ ਦੀ ਸ਼ਾਲੋਬਰ ਘਾਟੀ ‘ਚ ਜ਼ਮੀਨੀ ਵਿਵਾਦ ਨੂੰ ਲੈ ਕੇ ਦੋਸ਼ੀਆਂ ਵਲੋਂ ਕੀਤੀ ਗੋਲੀਬਾਰੀ ਦੌਰਾਨ ਤਲਵਿੰਦਰ ਸਿੰਘ ਅਤੇ ਉਸ ਦਾ ਚਚੇਰਾ ਭਰਾ ਗੁਵਿੰਦਰ ਸਿੰਘ ਸਮੇਤ ਮੌਕੇ ‘ਤੇ ਮੌਜੂਦ ਕੁਝ ਹੋਰ ਲੋਕ ਜ਼ਖ਼ਮੀ ਹੋ ਗਏ । ਹਮਲਾਵਰ ਕਰਨ ਉਪਰੰਤ ਮੌਕੇ ਤੋਂ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਏ । ਤਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ‘ਤੇ ਬਾੜਾ ਦੀ ਐੱਮ. ਐੱਨ. ਏ. ਰੋਡ ਵਿਖੇ ਗੋਲੀਆਂ ਚਲਾਈਆਂ ਗਈਆਂ । ਥਾਣਾ ਬਾੜਾ ਦੇ ਐੱਸ. ਐੱਚ. ਓ. ਨੇ ਦੱਸਿਆ ਕਿ ਸ਼ਾਲੋਬਰ ਘਾਟੀ ਦੇ ਵਾਸੀ ਉਕਤ ਸਿੱਖ ਪਰਿਵਾਰ ਦਾ ਲੰਬੇ ਸਮੇਂ ਤੋਂ ਜ਼ਮੀਨੀ ਵਿਵਾਦ ਚੱਲ ਰਿਹਾ ਹੈ, ਜਿਸ ‘ਚ ਦੋਵਾਂ ਧਿਰਾਂ ਵਲੋਂ ਇਕ ਦੂਜੇ ਖ਼ਿਲਾਫ਼ ਐੱਫ. ਆਈ. ਆਰ. ਵੀ ਦਰਜ ਕਰਵਾਈ ਗਈ ਹੈ ।

The post ਪਾਕਿਸਤਾਨ: ਖ਼ੈਬਰ ਬਾੜਾ ‘ਚ ਗੋਲੀਬਾਰੀ ਦੌਰਾਨ ਦੋ ਸਿੱਖ ਭਰਾ ਜ਼ਖ਼ਮੀ first appeared on Ontario Punjabi News.



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -