ਵਾਸ਼ਿੰਗਟਨ, 2 ਜਨਵਰੀ (ਰਾਜ ਗੋਗਨਾ)-ਨਵਾਂ ਸਾਲ ਅਮਰੀਕਾ ਦੇ ਲੋਕਾਂ ਲਈ ਵੱਡੀ ਖੁਸ਼ਖਬਰੀ ਲੈ ਕੇ ਆਇਆ ਹੈ।ਅਤੇ ਅਮਰੀਕਾ ਦੇ 22 ਕੁ ਰਾਜਾਂ ਨੇ ਆਪਣੀ ਘੱਟੋ-ਘੱਟ ਉਜਰਤ ਦਰ ਵਿੱਚ ਵਾਧਾ ਕੀਤਾ ਹੈ। ਜੋ ਕਿ ਪਹਿਲੀ ਤਰੀਕ ਤੋਂ ਲਾਗੂ ਹੋਇਆ ਹੈ। ਜਿੱਥੇ ਘੱਟੋ-ਘੱਟ ਉਜਰਤ ਇੱਕ ਨਿਸ਼ਚਿਤ ਰਕਮ ਹੈ ਜੋ ਕਿਸੇ ਵੀ ਕਾਰੋਬਾਰ ਨੂੰ ਆਪਣੇ ਕਾਮਿਆਂ ਨੂੰ ਅਦਾ ਕਰਨੀ ਪੈਂਦੀ ਹੈ। ਅਮਰੀਕਾ ਵਿੱਚ, ਮਜ਼ਦੂਰੀ ਡਾਲਰ ਪ੍ਰਤੀ ਘੰਟੇ ਵਿੱਚ ਅਦਾ ਕੀਤੀ ਜਾਂਦੀ ਹੈ।ਉੱਥੇ ਅਮਰੀਕਾ ਦੇ 22 ਰਾਜਾਂ ਵਿੱਚੋਂ ਜਿਨ੍ਹਾਂ ਨੇ ਆਪਣੀ ਉਜਰਤ ਦਰਾਂ ਵਿੱਚ ਵਾਧਾ ਕੀਤਾ ਹੈ, ਸਭ ਤੋਂ ਵੱਧ ਵਾਧਾ ਨਿਊਯਾਰਕ, ਕੈਲੀਫੋਰਨੀਆ ਅਤੇ ਵਾਸ਼ਿੰਗਟਨ ਰਾਜ ਵਿੱਚ ਹੋਇਆ ਹੈ। ਇੱਥੇ ਕਾਮਿਆਂ ਨੂੰ ਘੱਟੋ-ਘੱਟ 16 ਡਾਲਰ ਪ੍ਰਤੀ ਘੰਟਾ ਮਿਲੇਗਾ।ਇਸ ਫੈਸਲੇ ਨਾਲ ਅਮਰੀਕਾ ‘ਚ ਰਹਿ ਰਹੇ ਹਜ਼ਾਰਾਂ ਭਾਰਤੀਆਂ ਨੂੰ ਫਾਇਦਾ ਹੋਣ ਵਾਲਾ ਹੈ। ਰਾਜਾਂ ਵੱਲੋਂ ਕੀਤੇ ਵਾਧੇ ਤੋਂ ਬਾਅਦ ਹੁਣ ਵੱਖ-ਵੱਖ ਰਾਜਾਂ ਵਿੱਚ ਮਜ਼ਦੂਰੀ ਦਰਾਂ ਇਸ ਪ੍ਰਕਾਰ ਹਨ।ਅਲਾਸਕਾ 11 ਡਾਲਰ 73ਸੈਂਟ, ਐਰੀਜੋਨਾ,14.35 ਸੈਂਟ, ਕੈਲੀਫੋਰਨੀਆ16 ਡਾਲਰ,ਕੋਲੋਰਾਡੋ 14.42, ਕੈਨੇਟੀਕਟ15.69 ਡੇਲਾਵਰ 13.25,ਹਵਾਈ 14ਡਾਲਰ, ਇਲੀਨੋਇਸ,14 ਡਾਲਰ,ਮੇਨ: 14.15 ਮੈਰੀਲੈਂਡ, 15 ਡਾਲਰ, ਮਿਸ਼ੀਗਨ10.33, ਮਿਨੇਸੋਟਾ 10. ਡਾਲਰ 85 ਸੈਂਟ, ਮਿਸੂਰੀ 12.30, ਮੋਟਾਨਾ10.30 ਨੇਬਰਾਸਕਾ 12:00 ਡਾਲਰ, ਨਿਊਜਰਸੀ15.1 ਸੈਂਟ, ਨਿਊਯਾਰਕ 16 ਡਾਲਰ, ੳਹਾਇਉ 10.45 ਸੈਂਟ, ਰੋਡੇ ਆਈਲੈਂਡ 14 ਡਾਲਰ,ਦੱਖਣੀ ਡਕੋਟਾ 11.20,ਵਰਮੌਟ 13.67, ਵਾਸ਼ਿੰਗਟਨ 16.28 ਸੈਂਟ, ਹੋਵੇਗਾ। ਇੰਨਾਂ ਰਾਜਾਂ ਤੋਂ ਇਲਾਵਾ 38 ਸ਼ਹਿਰਾਂ ਅਤੇ ਵੱਖ-ਵੱਖ ਕਾਉਂਟੀਆਂ ਨੇ ਵੀ ਮਜ਼ਦੂਰੀ ਦਰਾਂ ਵਧਾ ਦਿੱਤੀਆਂ ਹਨ। ਜਦੋਂ ਕਿ ਇਸ ਸਾਲ ਅਮਰੀਕਾ ਦੇ ਤਿੰਨ ਹੋਰ ਰਾਜਾਂ ਫਲੋਰੀਡਾ, ਨੇਵਾਡਾ ਅਤੇ ਓਰੇਗਨ ਵਿੱਚ ਘੱਟੋ-ਘੱਟ ਉਜਰਤ ਦਰ ਵਿੱਚ ਵਾਧਾ ਕੀਤਾ ਜਾਵੇਗਾ। ਇਹ ਵਾਧਾ ਨੇਵਾਡਾ ਅਤੇ ਓਰੇਗਨ ਵਿੱਚ 1 ਜੁਲਾਈ ਅਤੇ ਫਲੋਰੀਡਾ ਵਿੱਚ 30 ਨਵੰਬਰ ਤੋਂ ਲਾਗੂ ਹੋਵੇਗਾ। ਵਾਧੇ ਦੇ ਲਾਗੂ ਹੋਣ ਤੋਂ ਬਾਅਦ, ਨੇਵਾਡਾ ਵਿੱਚ ਤਨਖ਼ਾਹ ਦੀ ਦਰ 12 ਡਾਲਰ ਪ੍ਰਤੀ ਘੰਟਾ, ਓਰੇਗਨ ਵਿੱਚ 14.20 ਸੈਂਟ ਅਤੇ ਫਲੋਰੀਡਾ ਵਿੱਚ 13 ਡਾਲਰ ਹੋਵੇਗੀ।
The post ਅਮਰੀਕਾ ਵੱਲੋਂ ਨਵੇਂ ਸਾਲ ਦਾ ਤੋਹਫਾ, 22 ਅਮਰੀਕੀ ਰਾਜਾਂ ਨੇ ਘੱਟੋ-ਘੱਟ ਤਨਖਾਹ ਦੀਆਂ ਦਰਾਂ ਵਧਾ ਦਿੱਤੀਆਂ, ਅਤੇ ਲੱਖਾਂ ਭਾਰਤੀਆਂ ਨੂੰ ਵੀ ਹੋਵੇਗਾ ਫਾਇਦਾ first appeared on Ontario Punjabi News.