12.4 C
Alba Iulia
Wednesday, January 17, 2024

ਟਰੰਪ ਦੇ ਖਿਲਾਫ ਮੈਨਹਾਟਨ ਸੁਪਰੀਮ ਕੋਰਟ ਵਿੱਚ ਧੋਖਾਧੜੀ ਦੇ ਮਾਮਲੇ ‘ਚ ਫੈਸਲਾ ਸੁਣਾਉਣ ਜਾ ਰਹੀ ਹੈ

Must Read



ਟਰੰਪ ਦੇ ਖਿਲਾਫ ਮੈਨਹਾਟਨ ਸੁਪਰੀਮ ਕੋਰਟ ਵਿੱਚ ਧੋਖਾਧੜੀ ਦੇ ਮਾਮਲੇ ‘ਚ ਫੈਸਲਾ ਸੁਣਾਉਣ ਜਾ ਰਹੀ ਹੈ

ਟਰੰਪ ਨੂੰ ਇਸ ਮਾਮਲੇ ‘ਚ 25 ਕਰੋੜ ਡਾਲਰ ਤੱਕ ਦਾ ਜੁਰਮਾਨਾ ਅਤੇ ਨਿਊਯਾਰਕ ‘ਚ ਕਾਰੋਬਾਰ ਕਰਨ ‘ਤੇ ਉਨ੍ਹਾਂ ਦੀ ਮਾਲਕੀ ਵਾਲੀਆਂ ਕੰਪਨੀਆਂ ‘ਤੇ ਪਾਬੰਦੀ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ
ਨਿਊਯਾਰਕ,3 ਜਨਵਰੀ(ਰਾਜ ਗੋਗਨਾ)- ਨਿਊਯਾਰਕ ਦੀ ਮੈਨਹਾਟਨ ਸੁਪਰੀਮ ਕੋਰਟ ਦੇ ਜਸਟਿਸ ਆਰਥਰ ਐਂਗੋਰਨ ਵੱਲੋਂ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖ਼ਿਲਾਫ਼ ਧੌਖਾਧੜ੍ਹੀ ਦੇ ਮਾਮਲੇ ਦਾ ਫੈਸਲਾ ਸੁਣਾਉਣ ਜਾ ਰਹੀ ਹੈ।ਉਹ ਇਸ ਮਾਮਲੇ ‘ਤੇ ਫੈਸਲਾ ਸੁਣਾਉਣ ਵਾਲੇ ਹਨ। ਉਨ੍ਹਾਂ ਕਿਹਾ ਕਿ ਅਦਾਲਤ ਵੱਲੋਂ ਜਨਵਰੀ ਦੇ ਅੰਤ ਤੱਕ ਟਰੰਪ ਨੂੰ ਆਪਣਾ ਫੈਸਲਾ ਸੁਣਾਏ ਜਾਣ ਦੀ ਸੰਭਾਵਨਾ ਹੈ।ਇਸ ਮਾਮਲੇ ‘ਚ ਟਰੰਪ ‘ਤੇ ਕਰਜ਼ਾ ਲੈਣ ਅਤੇ ਬੀਮੇ ਦੀਆਂ ਸ਼ਰਤਾਂ ਪੂਰੀਆਂ ਕਰਨ ਲਈ ਆਪਣੀ ਜਾਇਦਾਦ ਦੇ ਮੁੱਲਾਂਕਣ ਦੇ ਅੰਕੜੇ ਵਧਾਉਣ ਦਾ ਦੋਸ਼ ਹੈ। ਟਰੰਪ ਦੇ ਦੋ ਸਭ ਤੋਂ ਵੱਡੇ ਪੁੱਤਰ ਐਰਿਕ ਅਤੇ ਡੋਨਾਲਡ ਟਰੰਪ ਜੂਨੀਅਰ ਨੂੰ ਵੀ ਨਿਊਯਾਰਕ ਦੇ ਅਟਾਰਨੀ ਜਨਰਲ ਲੈਟੀਆ ਜੇਮਸ ਨੇ ਇਸ ਮਾਮਲੇ ਵਿੱਚ ਉਹਨਾਂ ਤੇ ਦੋਸ਼ ਲਗਾਇਆ ਹੈ। ਇਸ ਕੇਸ ਦੀ ਸੁਣਵਾਈ 2 ਅਕਤੂਬਰ 2023 ਤੋਂ ਸ਼ੁਰੂ ਹੋਈ ਸੀ। ਹੁਣ ਇਸ ਕੇਸ ਦੀ ਅੰਤਿਮ ਬਹਿਸ ਲਈ ਅਦਾਲਤ ਵਿੱਚ ਮੁੜ ਸੁਣਵਾਈ ਹੋਵੇਗੀ।ਜੱਜ ਐਂਗੋਰ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਟਰੰਪ ਦੁਆਰਾ ਧੋਖਾਧੜੀ ਕੀਤੀ ਗਈ ਹੈ ਪਰ ਜੁਰਮਾਨਾ ਕਿੰਨਾ ਹੋਣਾ ਚਾਹੀਦਾ ਹੈ ਇਸ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਕਾਨੂੰਨੀ ਮਾਹਿਰਾਂ ਦਾ ਮੰਨਣਾ ਹੈ ਕਿ ਜੱਜ ਪੂਰੇ 250 ਮਿਲੀਅਨ ਡਾਲਰ ਦਾ ਜੁਰਮਾਨਾ ਲਗਾ ਸਕਦਾ ਹੈ ਜਾਂ ਵਿੱਤੀ ਦਾਅਵੇ ਨੂੰ ਖਾਰਜ ਵੀ ਕਰ ਸਕਦਾ ਹੈ।ਪ੍ਰੈਸ ਰਿਪੋਰਟ ਅਨੁਸਾਰ ਕਰਜ਼ਦਾਰਾਂ ਅਤੇ ਬੀਮਾ ਕੰਪਨੀ ਦੁਆਰਾ ਕਲੇਮ ਕੀਤੇ ਗਏ ਵਿੱਤੀ ਨੁਕਸਾਨ ਅਤੇ ਅਟਾਰਨੀ ਜਨਰਲ ਦੁਆਰਾ ਮੰਗੇ ਗਏ ਮੁਆਵਜ਼ੇ ਵਿੱਚ ਜੁਰਮਾਨੇ ਦੀ ਰਕਮ ਨੂੰ ਮੁਆਫ ਕਰਨਾ ਸੰਭਵ ਨਹੀਂ ਹੈ। ਇਸ ਮਾਮਲੇ ਵਿੱਚ 11 ਹਫ਼ਤਿਆਂ ਵਿੱਚ 40 ਗਵਾਹਾਂ ਨੇ ਗਵਾਹੀ ਦਿੱਤੀ ਹੈ।ਟਰੰਪ ਪਰਿਵਾਰ ਵੱਲੋਂ ਇਨ੍ਹਾਂ ਸਾਰੇ ਦੋਸ਼ਾਂ ਦਾ ਖੰਡਨ ਕੀਤਾ ਗਿਆ ਸੀ। ਹਾਲਾਂਕਿ ਅਦਾਲਤ ਨੇ ਕੇਸ ਸ਼ੁਰੂ ਹੋਣ ਤੋਂ ਪਹਿਲਾਂ ਹੀ ਟਰੰਪ ਨੂੰ ਧੋਖਾਧੜੀ ਲਈ ਜ਼ਿੰਮੇਵਾਰ ਠਹਿਰਾਇਆ ਸੀ। ਇਸ ਤੋਂ ਬਾਅਦ ਟਰੰਪ ਦੀ ਕੰਪਨੀ ਦੀਆਂ ਕਾਰੋਬਾਰੀ ਲਾਈਨਾਂ ਰੱਦ ਕਰ ਦਿੱਤੀਆਂ ਗਈਆਂ। ਹਾਲਾਂਕਿ ਇਸ ਫੈਸਲੇ ‘ਤੇ ਅੰਤਿਮ ਫੈਸਲਾ ਆਉਣ ਤੱਕ ਰੋਕ ਲਗਾ ਦਿੱਤੀ ਗਈ ਹੈ।ਮਾਹਰਾਂ ਦਾ ਮੰਨਣਾ ਹੈ ਕਿ ਇਹ ਕਾਨੂੰਨੀ ਲੜਾਈ ਲੰਮਾ ਸਮਾਂ ਚੱਲੇਗੀ। ਇਸ ਮਾਮਲੇ ‘ਚ ਟਰੰਪ ਅਪੀਲ ਕਰ ਸਕਦੇ ਹਨ ਅਤੇ 2024 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਬਾਅਦ ਵੀ ਇਹ ਕੇਸ ਜਾਰੀ ਰੱਖਿਆ ਜਾ ਸਕਦਾ ਹੈ। ਜੇਕਰ ਟਰੰਪ ਦੀ ਕੰਪਨੀ ਦਾ ਕਾਰੋਬਾਰੀ ਲਾਇਸੈਂਸ ਪੰਜ ਸਾਲ ਜਾਂ ਇਸ ਤੋਂ ਵੱਧ ਸਮੇਂ ਲਈ ਮੁਅੱਤਲ ਕੀਤਾ ਜਾਂਦਾ ਹੈ ਤਾਂ ਟਰੰਪ ਦੀ ਕੰਪਨੀ ਨੂੰ ਭਾਰੀ ਨੁਕਸਾਨ ਉਠਾਉਣਾ ਪੈ ਸਕਦਾ ਹੈ।ਟਰੰਪ ਖੁਦ ਇਸ ਮਾਮਲੇ ‘ਚ 8 ਦਿਨ ਅਦਾਲਤ ‘ਚ ਮੌਜੂਦ ਰਹੇ ਅਤੇ ਉਨ੍ਹਾਂ ਨੇ ਜੱਜ, ਅਟਾਰਨੀ ਜਨਰਲ ਦੇ ਨਾਲ-ਨਾਲ ਅਦਾਲਤ ਦੇ ਕਲਰਕ ‘ਤੇ ਵੀ ਹਮਲਾ ਬੋਲਿਆ। ਅਦਾਲਤ ਨੇ ਉਸ ਦੇ ਵਿਵਹਾਰ ਲਈ 15000 ਡਾਲਰ ਦਾ ਜੁਰਮਾਨਾ ਵੀ ਲਗਾਇਆ ਹੈ। ਹੁਣ ਇਸ ਮਾਮਲੇ ‘ਚ ਅਦਾਲਤ ਕੀ ਫੈਸਲਾ ਦਿੰਦੀ ਹੈ, ਇਸ ‘ਤੇ ਪੂਰੇ ਅਮਰੀਕਾ ਦੀ ਨਜ਼ਰ ਹੋਵੇਗੀ।

The post ਟਰੰਪ ਦੇ ਖਿਲਾਫ ਮੈਨਹਾਟਨ ਸੁਪਰੀਮ ਕੋਰਟ ਵਿੱਚ ਧੋਖਾਧੜੀ ਦੇ ਮਾਮਲੇ ‘ਚ ਫੈਸਲਾ ਸੁਣਾਉਣ ਜਾ ਰਹੀ ਹੈ first appeared on Ontario Punjabi News.



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -