12.4 C
Alba Iulia
Monday, July 8, 2024

ਰਾਜਸਥਾਨ ਦੇ ਮੰਤਰੀ ਦੇ ਪੁੱਤਰ ’ਤੇ ਜਬਰ-ਜਨਾਹ ਦਾ ਦੋਸ਼

Must Read


ਨਵੀਂ ਦਿੱਲੀ, 8 ਮਈ

ਜੈਪੁਰ ਦੀ ਇੱਕ ਔਰਤ (23) ਨੇ ਰਾਜਸਥਾਨ ਦੇ ਮੰਤਰੀ ਮਹੇਸ਼ ਜੋਸ਼ੀ ਦੇ ਪੁੱਤਰ ਰੋਹਿਤ ਜੋਸ਼ੀ ‘ਤੇ ਕਥਿਤ ਜਬਰ-ਜਨਾਹ ਦਾ ਦੋਸ਼ ਲਾਇਆ ਹੈ। ਇਸ ਸਬੰਧੀ ਦਿੱਲੀ ਪੁਲੀਸ ਨੇ ਜ਼ੀਰੋ ਐੱਫਆਈਆਰ ਦਰਜ ਕੀਤੀ ਹੈ। ਦਿੱਲੀ ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਐੱਫਆਈਆਰ ਬਾਰੇ ਰਾਜਸਥਾਨ ਪੁਲੀਸ ਨੂੰ ਸੂਚਨਾ ਦੇ ਦਿੱਤੀ ਹੈ। ਉੱਤਰੀ ਦਿੱਲੀ ਦੇ ਇੱਕ ਥਾਣੇ ਵਿੱਚ ਅੱਜ ਜਬਰ-ਜਨਾਹ, ਜ਼ਹਿਰ ਨਾਲ ਨੁਕਸਾਨ ਪਹੁੰਚਾਉਣ, ਅਗਵਾ ਜਾਂ ਔਰਤ ਨੂੰ ਵਿਆਹ ਲਈ ਮਜਬੂਰ ਕਰਨ, ਗ਼ੈਰਕੁਦਰਤੀ ਅਪਰਾਧ ਅਤੇ ਧਮਕਾਉਣ ਆਦਿ ਸਬੰਧੀ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਪਬਲਿਕ ਹੈਲਥ ਇੰਜਨੀਅਰਿੰਗ ਮੰਤਰੀ ਮਹੇਸ਼ ਜੋਸ਼ੀ ਨਾਲ ਸੰਪਰਕ ਨਹੀਂ ਹੋ ਸਕਿਆ। ਮਹਿਲਾ ਨੇ ਦੋਸ਼ ਲਾਇਆ ਕਿ ਮੰਤਰੀ ਦੇ ਬੇਟੇ ਨੇ ਪਿਛਲੇ 8 ਜਨਵਰੀ ਤੋਂ ਲੈ ਕੇ ਇਸ ਸਾਲ 17 ਅਪਰੈਲ ਤੱਕ ਕਈ ਵਾਰ ਜਬਰ-ਜਨਾਹ ਕੀਤਾ ਤੇ ਵਿਆਹ ਦਾ ਵਾਅਦਾ ਵੀ ਕੀਤਾ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -