12.4 C
Alba Iulia
Wednesday, May 15, 2024

ਐੱਨਸੀਬੀ ਨੇ 35 ਕਿਲੋ ਹੈਰੋਇਨ ਜ਼ਬਤ ਕਰਕੇ 8 ਮੁਲਜ਼ਮਾਂ ਨੂੰ ਕਾਬੂ ਕੀਤਾ

Must Read


ਨਵੀਂ ਦਿੱਲੀ, 28 ਮਈ

ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ 35 ਕਿਲੋਗ੍ਰਾਮ ਹੈਰੋਇਨ ਜ਼ਬਤ ਕਰਕੇ ਅਤੇ ਅੱਠ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਨਸ਼ਾ ਤਸਕਰੀ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਇਹ ਕਾਰਵਾਈ 24 ਮਈ ਨੂੰ ਸ਼ੁਰੂ ਹੋਈ, ਜਦੋਂ ਐੱਨਸੀਬੀ ਨੇ ਜ਼ਿੰਬਾਬਵੇ ਤੋਂ ਬੰਗਲੌਰ ਪਹੁੰਚੀਆਂ ਦੋ ਮਹਿਲਾ ਯਾਤਰੀਆਂ ਨੂੰ ਹਵਾਈ ਅੱਡੇ ‘ਤੇ ਰੋਕਿਆ। ਔਰਤਾਂ ਕੋਲੋਂ ਕਰੀਬ ਸੱਤ ਕਿਲੋ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ। ਨਾਰਕੋਟਿਕਸ ਕੰਟਰੋਲ ਬਿਊਰੋ ਦੇ ਅਧਿਕਾਰੀਆਂ ਵੱਲੋਂ ਕੀਤੀ ਪੁੱਛ ਪੜਤਾਲ ਵਿੱਚ ਹੋਰ ਜਾਣਕਾਰੀ ਮਿਲੀ। ਇੱਕ ਨਾਈਜੀਰੀਅਨ ਨਾਗਰਿਕ, ਜਿਸ ਦੀ ਪਛਾਣ ਨੈੱਟਵਰਕ ਦੇ ਮਾਸਟਰਮਾਈਂਡ ਵਜੋਂ ਕੀਤੀ ਗਈ ਅਤੇ ਮੱਧ ਪ੍ਰਦੇਸ਼ ਦੇ ਇਟਾਰਸੀ ਤੇ ਦਿੱਲੀ ਵਿੱਚ ਰਹਿਣ ਵਾਲੇ ਹੋਰ ਮੈਂਬਰਾਂ ਦਾ ਪਤਾ ਲੱਗਿਆ ਹੈ। ਬਿਊਰੋ ਨੇ ਬਿਆਨ ਵਿਚ ਕਿਹਾ ਕਿ ਇਸ ਕਾਰਵਾਈ ਵਿਚ 34.89 ਕਿਲੋਗ੍ਰਾਮ ਹਾਈ ਗ੍ਰੇਡ ਹੈਰੋਇਨ ਜ਼ਬਤ ਕੀਤੀ ਗਈ ਅਤੇ ਅੱਠ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਬਿਆਨ ਮੁਤਾਬਕ ਕਾਰਵਾਈ ਦੌਰਾਨ 5.8 ਲੱਖ ਰੁਪਏ ਦੀ ਨਕਦੀ ਵੀ ਜ਼ਬਤ ਕੀਤੀ ਗਈ ਹੈ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -