ਨਵੀਂ ਦਿੱਲੀ, 2 ਜੁਲਾਈ
ਭਾਰਤ ਵਿੱਚ ਕੋਵਿਡ-19 ਦੇ 17092 ਨਵੇਂ ਕੇਸਾਂ ਦੇ ਆਉਣ ਨਾਲ ਕਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 4,34,86,326 ਹੋ ਗਈ ਹੈ, ਜਦੋਂ ਕਿ 29 ਮਰੀਜ਼ਾਂ ਦੀ ਮੌਤ ਹੋਣ ਕਾਰਨ ਮੌਤਾਂ ਦੀ ਗਿਣਤੀ 5,25,168 ਹੋ ਗਈ ਹੈ।ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਜਾਨ ਗੁਆਉਣ ਵਾਲੇ 29 ਮਰੀਜ਼ਾਂ ਵਿੱਚੋਂ 15 ਕੇਰਲ ਦੇ ਸਨ। ਮਹਾਰਾਸ਼ਟਰ ਵਿੱਚ ਚਾਰ, ਦਿੱਲੀ ਵਿੱਚ ਤਿੰਨ, ਪੰਜਾਬ ਵਿੱਚ ਦੋ ਅਤੇ ਛੱਤੀਸਗੜ੍ਹ, ਬਿਹਾਰ, ਗੁਜਰਾਤ, ਕਰਨਾਟਕ ਅਤੇ ਰਾਜਸਥਾਨ ਵਿੱਚ ਇੱਕ-ਇੱਕ ਮਰੀਜ਼ ਦੀ ਮੌਤ ਹੋਈ ਹੈ।