12.4 C
Alba Iulia
Friday, May 3, 2024

ਪਾਕਿਸਤਾਨ: ‘ਪੱਬਜੀ’ ਖੇਡਣ ਦੇ ਆਦੀ ਨਾਬਾਲਗ ਵੱਲੋਂ ਗੋਲੀਆਂ ਮਾਰ ਕੇ ਮਾਂ, ਦੋ ਭੈਣਾਂ ਤੇ ਭਰਾ ਦੀ ਹੱਤਿਆ

Must Read


ਲਾਹੌਰ, 28 ਜਨਵਰੀ

ਪਾਕਿਸਤਾਨ ਦੇ ਸੂਬੇ ਪੰਜਾਬ ਵਿੱਚ 14 ਸਾਲਾਂ ਦੇ ਇੱਕ ਲੜਕੇ ਵੱਲੋਂ ਆਨਲਾਈਨ ਗੇਮ ‘ਪੱਬਜੀ’ ਦੇ ਕਥਿਤ ਪ੍ਰਭਾਵ ਕਾਰਨ ਆਪਣੇ ਸਾਰੇ ਪਰਿਵਾਰ, ਜਿਸ ਵਿੱਚ ਮਾਂ, ਦੋ ਭੈਣਾਂ ਅਤੇ ਇੱਕ ਵੱਡਾ ਭਰਾ ਸ਼ਾਮਲ ਹੈ, ਦੀ ਗੋਲੀਆਂ ਮਾਰ ਕੇ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਲਾਹੌਰ ਦੇ ਕਾਹਨਾ ਇਲਾਕੇ ਵਿੱਚ ਪਿਛਲੇ ਹਫ਼ਤੇ ਹੈਲਥ ਵਰਕਰ ਨਾਹੀਦ ਮੁਬਾਰਕ (45), ਆਪਣੇ 22 ਵਰ੍ਹਿਆਂ ਦੇ ਬੇਟੇ ਅਤੇ 17 ਤੇ 11 ਸਾਲ ਦੀਆਂ ਦੋ ਬੇਟੀਆਂ ਸਣੇ ਮ੍ਰਿਤਕ ਮਿਲੀ ਸੀ। ਪੁਲੀਸ ਵੱਲੋਂ ਸ਼ੁੱਕਰਵਾਰ ਨੂੰ ਇੱਕ ਬਿਆਨ ਰਾਹੀਂ ਦੱਸਿਆ ਗਿਆ ਕਿ ਪਰਿਵਾਰ ਵਿੱਚੋਂ ਇਕਲੌਤਾ ਬਚਿਆ ਨਾਹੀਦ ਦਾ ਨਾਬਾਲਗ ਬੇਟਾ, ਜਿਸ ਨੂੰ ਕੋਈ ਵੀ ਸੱਟ ਆਦਿ ਨਹੀਂ ਲੱਗੀ ਸੀ, ਹੀ ਪਰਿਵਾਰ ਦਾ ਕਾਤਲ ਨਿਕਲਿਆ ਹੈ। ਬਿਆਨ ਵਿੱਚ ਕਿਹਾ ਗਿਆ ਕਿ ਪੱਬਜੀ (ਪਲੇਅਰ ਅਨਨਾਊਨ’ਜ਼ ਬੈਲਟਗਾਰਡ) ਖੇਡਣ ਦੇ ਆਦੀ ਲੜਕੇ ਨੇ ਕਬੂਲ ਕੀਤਾ ਹੈ ਕਿ ਗੇਮ ਦੇ ਪ੍ਰਭਾਵ (ਅਸਰ) ਹੇਠ ਆ ਕੇ ਉਸ ਨੇ ਹੀ ਆਪਣੀ ਮਾਂ, ਭੈਣਾਂ ਅਤੇ ਭਰਾ ਦੀ ਹੱਤਿਆ ਕੀਤੀ ਸੀ। ਪੁਲੀਸ ਮੁਤਾਬਕ ਤਲਾਕਸ਼ੁਦਾ ਨਾਹੀਦ ਅਕਸਰ ਹੀ ਆਪਣੇ ਬੇਟੇ ਨੂੰ ਪੱਬਜੀ ਗੇਮ ਖੇਡਣ ਤੋਂ ਮਨ੍ਹਾਂ ਕਰਕੇ ਪੜ੍ਹਾਈ ਵੱਲ ਧਿਆਨ ਦੇਣ ਲਈ ਕਹਿੰਦੀ ਰਹਿੰਦੀ ਸੀ। ਪੁਲੀਸ ਮੁਤਾਬਕ, ”ਇੱਕ ਦਿਨ ਇਸ ਮਾਮਲੇ ਨੂੰ ਲੈ ਕੇ ਨਾਹੀਦ ਨੇ ਲੜਕੇ ਨੂੰ ਝਿੜਕਿਆ ਸੀ। ਬਾਅਦ ਵਿੱਚ ਲੜਕੇ ਨੇ ਆਪਣੀ ਮਾਂ ਦਾ ਪਿਸਤੌਲ ਕੱਢ ਕੇ ਉਸ ਸਮੇਂ ਮਾਂ, ਭੈਣਾਂ ਤੇ ਭਰਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ, ਜਦੋਂ ਉਹ ਸੁੱਤੇ ਹੋਏ ਸਨ।” ਉਨ੍ਹਾਂ ਦੱਸਿਆ ਕਿ ਅਗਲੇ ਦਿਨ ਲੜਕੇ ਵੱਲੋਂ ਰੌਲਾ ਪਾਉਣ ਮਗਰੋਂ ਗੁਆਂਢੀਆਂ ਨੇ ਇਸ ਘਟਨਾ ਦੀ ਸੂਚਨਾ ਪੁਲੀਸ ਨੂੰ ਦਿੱਤੀ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -