ਤਿਰੂਵਨੰਤਪੁਰਮ, 2 ਫਰਵਰੀ
ਕੇਰਲ ਦੇ ਸੱਪਾਂ ਬਚਾਉਣ ਲਈ ਮਸ਼ਹੂਰ ਵਾਵਾ ਸੁਰੇਸ਼, ਜੋ ਕੋਬਰਾ ਵੱਲੋਂ ਡੱਸਣ ਤੋਂ ਬਾਅਦ ਹਸਪਤਾਲ ਵਿੱਚ ਆਪਣੀ ਜ਼ਿੰਦਗੀ ਦੀ ਲੜਾਈ ਲੜ ਰਿਹਾ ਹੈ, ਹਾਲਤ ਵਿੱਚ ਮਾਮੂਲੀ ਸੁਧਾਰ ਹੋਣ ਦੇ ਬਾਵਜੂਦ ਹਾਲਤ ਨਾਜ਼ੁਕ ਬਣੀ ਹੋਈ ਹੈ। ਹਸਪਤਾਲ ਮੁਤਾਬਕ ਸੁਰੇਸ਼ ਹੋਸ਼ ਵਿੱਚ ਹੈ ਪਰ ਉਹ ਲਗਾਤਾਰ ਵੈਂਟੀਲੇਟਰ ‘ਤੇ ਹੈ। ਉਸ ਨੂੰ ਆਮ ਵਾਂਗ ਹੋਣ ਵਿੱਚ ਥੋੜ੍ਹਾ ਸਮਾਂ ਲੱਗੇਗਾ। ਅਗਲੇ 48 ਘੰਟੇ ਬਹੁਤ ਮਹੱਤਵਪੂਰਨ ਹਨ। ਸੁਰੇਸ਼ ਨੂੰ ਛੇ ਫੁੱਟ ਤੋਂ ਵੱਧ ਲੰਬੇ ਕੋਬਰਾ ਨੇ ਉਦੋਂ ਡੰਗ ਲਿਆ, ਜਦੋਂ ਉਸ ਨੂੰ ਬਚਾਅ ਕੇ ਬੋਰੀ ਵਿੱਚ ਪਾ ਰਿਹਾ ਸੀ। ਉਸ ਨੇ ਸੱਪ ਨੂੰ ਪੂਛ ਤੋਂ ਫੜਿਆ ਹੋਇਆ ਸੀ ਜਦੋਂ ਇਹ ਉਸ ਦੇ ਸੱਜੇ ਪੱਟ ‘ਤੇ ਡੰਗ ਮਾਰ ਕੇ ਖਿਸਕ ਗਿਆ। ਡੰਗ ਮਾਰਨ ਦੇ ਬਾਵਜੂਦ ਸੁਰੇਸ਼ ਨੇ ਸੱਪ ਨੂੰ ਦੁਬਾਰਾ ਫੜ ਲਿਆ। ਹਸਪਤਾਲ ਲਿਜਾਂਦੇ ਸਮੇਂ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਜ਼ਹਿਰ ਵਿਰੋਧੀ ਦਵਾਈ ਦੇਣ ਤੋਂ ਬਾਅਦ ਉਸ ਨੂੰ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਅਤੇ ਜਿਥੇ ਉਹ ਵੈਂਟੀਲੇਟਰ ‘ਤੇ ਹੈ। 48 ਸਾਲਾ ਸੁਰੇਸ਼ ਨੇ ਦੋ ਦਹਾਕਿਆਂ ਤੋਂ ਵੱਧ ਦੇ ਕਰੀਅਰ ਵਿੱਚ 50,000 ਤੋਂ ਵੱਧ ਸੱਪ ਫੜੇ ਹਨ, ਜਿਨ੍ਹਾਂ ਵਿੱਚ 200 ਤੋਂ ਵੱਧ ਕਿੰਗ ਕੋਬਰਾ ਸ਼ਾਮਲ ਹਨ। ਇਸ ਦੌਰਾਨ ਉਸ ਨੂੰ 300 ਦੇ ਕਰੀਬ ਸੱਪਾਂ ਡੰਗਿਆ ਵੀ ਹੈ। ਰਾਜ ਸਰਕਾਰ ਨੇ ਮੈਡੀਕਲ ਦਾ ਸਾਰਾ ਖਰਚਾ ਚੁੱਕਣ ਦਾ ਫੈਸਲਾ ਕੀਤਾ ਹੈ