ਨਵੀਂ ਦਿੱਲੀ, 3 ਫਰਵਰੀ
ਭਾਰਤੀ ਥਲ ਸੈਨਾ ਦੇ ਮੁਖੀ ਐੱਮਐੱਮ ਨਰਵਣੇ ਨੇ ਕਿਹਾ ਹੈ ਕਿ ਅਸੀਂ ਹਾਲੇ ਭਵਿੱਖ ਦੇ ਸੰਘਰਸ਼ਾਂ ਦੇ ਕੁੱਝ ਅੰਸ਼ (ਟ੍ਰੇਲਰ) ਦੇਖ ਰਹੇ ਹਾਂ। ਉਹ ਭਾਰਤ ਨੂੰ ਦਰਪੇਸ਼ ਸੁਰੱਖਿਆ ਚੁਣੌਤੀਆਂ ਬਾਰੇ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਭਾਰਤ ਦੇ ਵਿਰੋਧੀ ਆਪਣੇ ਰਣਨੀਤਿਕ ਟੀਚਿਆਂ ਨੂੰ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰੱਖਣਗੇ। ਦੇਸ਼ ਦੀ ਉੱਤਰੀ ਸਰਹੱਦ ‘ਤੇ ਤਾਜ਼ਾ ਘਟਨਾਵਾਂ ਆਧੁਨਿਕ ਤਕਨੀਕ ਵਾਲੇ ਸਾਜ਼ੋ ਸਾਮਾਨ ਨਾਲ ਲੈਸ ਜਵਾਨਾਂ ਦੀ ਜ਼ਰੂਰਤ ‘ਤੇ ਰੌਸ਼ਨੀ ਪਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਆਪਣੇ ਬਲਾਂ ਨੂੰ ਪੁਨਰਗਠਨ ਤੇ ਪੁਨਰ ਸੰਤੁਲਨ ਕਰਨ ਵੱਲ ਧਿਆਨ ਕੇਂਦਰਤ ਕਰ ਰਿਹਾ ਹੈ।