ਗਾਜ਼ੀਆਬਾਦ: ਆਲ ਇੰਡੀਆ ਮਜਲਿਸ-ਏ-ਇਤਿਹਾਦੁਲ ਮੁਸਲਮੀਨ ਦੇ ਮੁਖੀ ਤੇ ਲੋਕ ਸਭਾ ਮੈਂਬਰ ਅਸਦੂਦੀਨ ਓਵਾਇਸੀ ਦੀ ਕਾਰ ‘ਤੇ ਇਥੇ ਹਾਪੁੜ ਵਿੱਚ ਅੱਜ ਸ਼ਾਮੀਂ ਕਥਿਤ ਗੋਲੀਆਂ ਚਲਾਈਆਂ ਗਈਆਂ। ਓਵਾਇਸੀ ਪੱਛਮੀ ਉੱਤਰ ਪ੍ਰਦੇਸ਼ ਵਿੱਚ ਚੋਣ ਪ੍ਰੋਗਰਾਮਾਂ ਵਿੱਚ ਸ਼ਿਰਕਤ ਕਰਨ ਮਗਰੋਂ ਦਿੱਲੀ ਪਰਤ ਰਹੇ ਸਨ। ਓਵਾਇਸੀ ਨੇ ਕਿਹਾ ਕਿ ਸ਼ਾਮ 6 ਵਜੇ ਦੇ ਕਰੀਬ ਉਹ ਕੌਮੀ ਸ਼ਾਹਰਾਹ 24 ਦੇ ਹਾਪੁੜ-ਗਾਜ਼ੀਆਬਾਦ ਹਿੱਸੇ ‘ਤੇ ਪੁੱਜੇ ਤਾਂ ਛਿਜਾਰਸੀ ਟੌਲ ਪਲਾਜ਼ਾ ਕੋਲ ਉਨ੍ਹਾਂ ਦੀ ਕਾਰ ‘ਤੇ ਗੋਲੀਆਂ ਚਲਾਈਆਂ ਗਈਆਂ। ਹਾਪੁੜ ਪੁਲੀਸ ਨੇ ਇਸ ਮਾਮਲੇ ਵਿੱਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। -ਪੀਟੀਆਈ