ਸਿੰਗਾਪੁਰ, 14 ਫਰਵਰੀ
ਇੱਥੇ ਇੱਕ ਭਾਰਤੀ ਮੂਲ ਦੇ ਪ੍ਰਾਜੈਕਟ ਮੈਨੇਜਰ ਨੂੰ ਇੱਕ ਸਰਕਾਰੀ ਏਜੰਸੀ ਦੇ ਇੱਕ ਅਸਿਸਟੈਂਟ ਇੰਜਨੀਅਰ ਨੂੰ ਉਸਦਾ ਕੰਮ ਸਹੀ ਢੰਗ ਨਾਲ ਕਰਨ ਲਈ 33,513 ਅਮਰੀਕੀ ਡਾਲਰ ਦੀ ਰਿਸ਼ਵਤ ਦੇਣ ਦੇ ਦੋਸ਼ ਹੇਠ ਸੱਤ ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ।
‘ਨਿਊਜ਼ ਏਸ਼ੀਆ’ ਚੈਨਲ ਦੀ ਖ਼ਬਰ ਮੁਤਾਬਕ ਅਦਾਲਤ ਨੇ ਗਨੀਸਨ ਸੁਪੀਆਹ (52) ਜਨਤਕ ਸੇਵਾਵਾਂ ਬੋਰਡ ਦੇ ਇੱਕ ਅਸਿਸਟੈਂਟ ਇੰਜਨੀਅਰ ਜਮਾਲੂਦੀਨ ਮੁਹੰਮਦ ਨੂੰ ਰਿਸ਼ਵਤ ਦੇਣ ਤੇ ਝੂਠਾ ਬਿੱਲ ਬਣਾਉਣ ਲਈ ਉਕਸਾਉਣ ਦਾ ਦੋਸ਼ੀ ਮੰਨਿਆ ਹੈ।
ਜ਼ਿਕਰਯੋਗ ਹੈ ਕਿ ਅਦਾਲਤ ਨੇ ਬੀਤੇ ਨਵੰਬਰ ਮਹੀਨੇ ਵਿੱਚ ਜਮਾਲੂਦੀਨ ਨੂੰ 9 ਮਹੀਨੇ ਦਸ ਹਫ਼ਤੇ ਜੇਲ੍ਹ ਅਤੇ 45,169 ਡਾਲਰ ਦਾ ਜੁਰਮਾਨਾ ਦੇਣ ਦੀ ਸਜ਼ਾ ਸੁਣਾਈ ਗਈ ਸੀ। -ਪੀਟੀਆਈ