ਨਵੀਂ ਦਿੱਲੀ, 31 ਮਾਰਚ
ਕਾਂਗਰਸ ਨੇ ਆਪਣੀ ਵਿਸ਼ੇਸ਼ ਮੈਂਬਰਸ਼ਿਪ ਮੁਹਿੰਮ 15 ਅਪਰੈਲ ਤਕ ਵਧਾ ਦਿੱਤੀ ਹੈ ਅਤੇ ਹੁਣ ਇਹ 15 ਅਪਰੈਲ ਤਕ ਜਾਰੀ ਰਹੇਗੀ। ਇਹ ਜਾਣਕਾਰੀ ਪਾਰਟੀ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਵੀਰਵਾਰ ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ ਪਹਿਲਾਂ ਤੈਅ ਪ੍ਰੋਗਰਾਮ ਅਨੁਸਾਰ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ 31 ਮਾਰਚ ਨੂੰ ਖਤਮ ਹੋਣੀ ਸੀ। ਇਹ ਮੁਹਿੰਮ ਬੀਤੇ ਵਰ੍ਹੇ ਪਹਿਲੀ ਨਵੰਬਰ ਨੂੰ ਸ਼ੁਰੂ ਹੋਈ ਸੀ। ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਮੈਂਬਰਸ਼ਿਪ ਮੁਹਿੰਮ ਨੂੰ 15 ਦਿਨਾਂ ਲਈ ਵਧਾਇਆ ਗਿਆ ਹੈ। ਹਾਲਾਂਕਿ ਇਸ ਦਾ ਸੰਗਠਨਾਤਮਕ ਚੋਣਾਂ ਦੇ ਪ੍ਰੋਗਰਾਮ ‘ਤੇ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਟਵੀਟ ਕੀਤਾ, ”ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਵਿਸ਼ੇਸ਼ ਮੈਂਬਰਸ਼ਿਪ ਮੁਹਿੰਮ ਨੂੰ 15 ਦਿਨਾਂ ਲਈ ਵਧਾਉਣ ਸਬੰਧੀ ਜਨਰਲ ਸਕੱਤਰ ਅਤੇ ਇੰਚਾਰਜਾਂ ਦੀ ਤਜਵੀਜ਼ ਨੂੰ ਮੰਨ ਲਿਆ ਹੈ। -ੲੇਜੰਸੀ