12.4 C
Alba Iulia
Friday, May 10, 2024

ਮੌਜੂਦਾ ਸਰਕਾਰ ਨੇ ਸਮਾਜਿਕ ਸੇਵਾ ’ਤੇ ਖਰਚ ਘਟਾਇਆ: ਚਿਦੰਬਰਮ

Must Read


ਨਵੀਂ ਦਿੱਲੀ, 12 ਅਪਰੈਲ

ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦੰਬਰਮ ਨੇ ਅੱਜ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਦੇ ਕਾਰਜਕਾਲ ‘ਚ ਸਮਾਜਿਕ ਸੇਵਾਵਾਂ ਦੇ ਖੇਤਰ ‘ਤੇ ਖਰਚ ਘੱਟ ਹੋਇਆ ਹੈ। ਭਾਰਤੀ ਰਿਜ਼ਰਵ ਬੈਂਕ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਸ੍ਰੀਮਤੀ ਸੀਤਾਰਾਮਨ ਦੇ ਦਫਤਰ ਨੇ ਸ਼ਨਿਚਰਵਾਰ ਨੂੰ ਟਵੀਟ ਕੀਤਾ ਸੀ ਕਿ ਇਸ ਸਰਕਾਰ ‘ਚ ਹੁਣ ਤੱਕ ਵਿਕਾਸ ‘ਤੇ ਕੁੱਲ 90.9 ਲੱਖ ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਸਾਬਕਾ ਵਿੱਤ ਮੰਤਰੀ ਨੇ ਟਵੀਟ ਕੀਤਾ, ‘ਬਦਕਿਸਮਤੀ ਹੈ ਕਿ ਵਿੱਤ ਮੰਤਰੀ ਸੋਚਦੀ ਹੈ ਕਿ ਇੱਕ ਔਸਤ ਭਾਰਤੀ ਦੀ ਵਿੱਤ ਦੇ ਅੰਕੜਿਆਂ ਨੂੰ ਸਮਝਣ ਲਈ ਔਸਤ ਤੋਂ ਘੱਟ ਅਕਲ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਪਿਛਲੇ ਅੱਠ ਸਾਲਾਂ ਵਿੱਚ ਵਿਕਾਸ ‘ਤੇ 90.9 ਲੱਖ ਕਰੋੜ ਖਰਚ ਕੀਤੇ, ਜਦੋਂ ਕਿ ਯੂਪੀਏ ਨੇ 10 ਸਾਲਾਂ ‘ਚ 49.2 ਲੱਖ ਕਰੋੜ ਰੁਪਏ ਖਰਚ ਕੀਤੇ ਸਨ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -