ਪੰਜਾਬ ਪੁਲਿਸ ਨੇ ਭਰਤੀ ਪ੍ਰੀਖਿਆ ‘ਚ ਧੋਖਾਧੜੀ ਅਤੇ ਨਕਲ ਦੀਆਂ ਰਿਪੋਰਟ ਮਿਲਣ ਤੋਂ ਬਾਅਦ ਸਬ-ਇੰਸਪੈਕਟਰਾਂ (SI) ਦੀਆਂ 560 ਅਸਾਮੀਆਂ ਭਰਨ ਲਈ ਆਯੋਜਿਤ ਪ੍ਰੀਖਿਆ ਨੂੰ ਰੱਦ ਕਰ ਦਿੱਤਾ ਹੈ।
ਚੰਡੀਗੜ੍ਹ: ਪੰਜਾਬ ਪੁਲਿਸ ਨੇ ਭਰਤੀ ਪ੍ਰੀਖਿਆ ‘ਚ ਧੋਖਾਧੜੀ ਅਤੇ ਨਕਲ ਦੀਆਂ ਰਿਪੋਰਟ ਮਿਲਣ ਤੋਂ ਬਾਅਦ ਸਬ-ਇੰਸਪੈਕਟਰਾਂ (SI) ਦੀਆਂ 560 ਅਸਾਮੀਆਂ ਭਰਨ ਲਈ ਆਯੋਜਿਤ ਪ੍ਰੀਖਿਆ ਨੂੰ ਰੱਦ ਕਰ ਦਿੱਤਾ ਹੈ।
ਧੋਖਾਧੜੀ ਅਤੇ ਨਕਲ ਦੀਆਂ ਸ਼ਿਕਾਇਤਾਂ ‘ਤੇ ਪੁਲਿਸ ਪਹਿਲਾਂ ਹੀ 3 ਐਫਆਈਆਰ ਦਰਜ ਕਰ ਚੁੱਕੀ ਹੈ। ਪੰਜਾਬ ਪੁਲਿਸ ਵਿੱਚ ਸਬ-ਇੰਸਪੈਕਟਰਾਂ ਦੀ ਭਰਤੀ ਲਈ 22 ਅਗਸਤ ਨੂੰ ਹੋਈ ਲਿਖਤੀ ਪ੍ਰੀਖਿਆ ਵਿੱਚ ਗੜਬੜੀ ਅਤੇ ਧੋਖਾਧੜੀ-ਨਕਲ ਦੀਆਂ ਸ਼ਿਕਾਇਤਾਂ ਸਾਹਮਣੇ ਆਉਣ ਤੋਂ ਬਾਅਦ ਸਬ-ਇੰਸਪੈਕਟਰਾਂ (SI) ਦੀਆਂ 560 ਅਸਾਮੀਆਂ ਭਰਨ ਲਈ ਆਯੋਜਿਤ ਪ੍ਰੀਖਿਆ ਨੂੰ ਰੱਦ ਕਰ ਦਿੱਤਾ ਹੈ।
ਪੰਜਾਬ ਪੁਲਿਸ ਨੇ ਇਸ ਸਬੰਧ ਪਹਿਲਾਂ ਹੀ ਸ਼ੱਕੀ ਭੂਮਿਕਾ ਲਈ ਪੰਜਾਬ ਅਤੇ ਹਰਿਆਣਾ ਤੋਂ ਛੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਪੁਲਿਸ ਪਹਿਲਾਂ ਹੀ 3 ਐਫਆਈਆਰ ਦਰਜ ਕਰ ਚੁੱਕੀ ਹੈ। ਜਾਣਕਾਰੀ ਹੈ ਕਿ ਮੁਲਜ਼ਮਾਂ ਨੇ ਬਲੂਟੁੱਥ ਰਾਹੀਂ ਪ੍ਰੀਖਿਆ ‘ਚ ਧੋਖਾਧੜੀ ਕੀਤੀ ਸੀ। ਇਸ ਗ੍ਰਿਫਤਾਰੀ ਤੋਂ ਬਾਅਦ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੀਜੀਪੀ ਨੂੰ ਪੇਪਰ ਲੀਕ, ਧੋਖਾਧੜੀ ਅਤੇ ਨਕਲ ਵਰਗੀਆਂ ਘਟਨਾਵਾਂ ਨੂੰ ਰੋਕਣ ਲਈ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਸੀ।