ਸਿਓਲ, 26 ਅਪਰੈਲ
ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ-ਉਨ ਨੇ ਫ਼ੌਜੀ ਪਰੇਡ ਦੌਰਾਨ ਭਾਸ਼ਨ ਵਿੱਚ ਦੇਸ਼ ਦੀ ਪਰਮਾਣੂ ਸਮਰੱਥਾ ਨੂੰ ‘ਤੇਜ਼ੀ ਨਾਲ’ ਵਧਾਉਣ ਦਾ ਵਾਅਦਾ ਕੀਤਾ ਅਤੇ ਉਕਸਾਏ ਜਾਣ ‘ਤੇ ਇਸ ਦੀ ਵਰਤੋਂ ਕਿਸੇ ਵੀ ਦੇਸ਼ ਖ਼ਿਲਾਫ਼ ਕਰਨ ਦੀ ਧਮਕੀ ਦਿੱਤੀ। ਸਰਕਾਰੀ ਮੀਡੀਆ ਨੇ ਅੱਜ ਇਹ ਜਾਣਕਾਰੀ ਦਿੱਤੀ। ਕਿਮ ਦੇ ਬਿਆਨ ਤੋਂ ਸਪੱਸ਼ਟ ਹੈ ਕਿ ਉੱਤਰੀ ਕੋਰੀਆ ਅਮਰੀਕਾ ਅਤੇ ਹੋਰ ਵਿਰੋਧੀਆਂ ਤੋਂ ਰਿਆਇਤਾਂ ਲੈਣ ਲਈ ਦਬਾਅ ਬਣਾਉਣ ਲਈ ਹਥਿਆਰਾਂ ਦਾ ਪ੍ਰੀਖਣ ਜਾਰੀ ਰੱਖੇਗਾ।ਉੱਤਰੀ ਕੋਰੀਆ ਨੇ ਆਪਣੀ ਫੌਜ ਦੀ ਸਥਾਪਨਾ ਦੀ 90ਵੀਂ ਵਰ੍ਹੇਗੰਢ ਨੂੰ ਮਨਾਉਣ ਲਈ ਸੋਮਵਾਰ ਰਾਤ ਨੂੰ ਰਾਜਧਾਨੀ ਵਿੱਚ ਫੌਜੀ ਪਰੇਡ ਕੱਢੀ।